ਬੀਬੀਆਂ ਨਾਲ ਸ਼ਰਮਨਾਕ ਹਰਕਤਾਂ ਕਰਨ ਦੇ ਦੋਸ਼ ਜੈਤੋ ਦੇ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

06/16/2021 1:33:48 PM

ਜੈਤੋ (ਗੁਰਮੀਤਪਾਲ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਬਦਨਾਮੀ ਵਿਚ ਮੈਨੇਜਰ ਸਮੇਤ ਤਿੰਨ ਹੋਰ ਮੁਲਾਜ਼ਮਾਂ ਨੂੰ ਸਰਵਿਸ ਤੋਂ ਬਰਖ਼ਾਸਤ ਕੀਤਾ ਗਿਆ ਹੈ। ਇਸ ਸਬੰਧੀ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫਲਾਇੰਗ ਵਿਭਾਗ ਦੀ ਰਿਪੋਰਟ ਦੇ ਆਧਾਰ ' ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ( ਫ਼ਰੀਦਕੋਟ ) ਦੇ ਪ੍ਰਬੰਧ ਵਿੱਚ ਬਦਨਾਮੀ ਕਰਾਉਣ ਦੇ ਦੋਸ਼ ਹੇਠ ਮੈਨੇਜਰ ਕੁਲਵਿੰਦਰ ਸਿੰਘ , ਸੁਖਮੰਦਰ ਸਿੰਘ ਕਲਰਕ , ਭਾਈ ਗੁਰਬਾਜ ਸਿੰਘ ਸੇਵਾਦਾਰ ਅਤੇ ਭਾਈ ਲਖਵੀਰ ਸਿੰਘ ਸੇਵਾਦਾਰ ਨੂੰ ਸਰਵਿਸ ਵਿੱਚੋਂ ਤੁਰੰਤ ਵਿਹਲਿਆਂ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੇ ਮੁਲਾਜ਼ਮਾਂ ਦੀ ਤੁਰੰਤ ਤਬਦੀਲੀ ਕਰ ਦਿੱਤੀ ਗਈ ਹੈ। ਉਕਤ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਜੈਤੋ ਪੁਲਸ ਸਟੇਸ਼ਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। 

PunjabKesari

ਅੱਜ ਇਸ ਘਟਨਾ ਸਬੰਧੀ ਸ਼ਿਕਾਇਤ ਕਰਤਾ ਸਿੱਖ ਤਾਲਮੇਲ ਸੇਵਾ ਸੰਗਠਨ ਚੈਰੀਟੇਬਲ ਟਰੱਸਟ ਦੇ ਮੁੱਖੀ ਬੀਬੀ ਰਾਜਿੰਦਰ ਕੌਰ, ਸੁਖਰਾਜ ਸਿੰਘ ਨਿਆਮੀਵਾਲਾ, ਗੁਰਮੀਤ ਸਿੰਘ ਕਾਲੂ, ਸੁਖਵਿੰਦਰ ਸਿੰਘ ਬੱਬੀ ਸਿੰਘ, ਰੀਸਵਰ ਗੁਰਦੁਆਰਾ ਗੁਰੂ ਕੀ ਢਾਬ ਲਖਵਿੰਦਰ ਸਿੰਘ ਲੱਖਾ, ਐਡਵੋਕੇਟ ਗੁਰਸ਼ਾਨਜੀਤ ਸਿੰਘ ਆਦਿ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਵਿਖੇ ਪ੍ਰੈੱਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਤੇ ਧਾਰਾ 295 ਏ ਪਰਚਾ ਦਰਜ ਕਰ ਦਿੱਤਾ ਗਿਆ। ਗੁਰੂ ਘਰ ਅਤੇ ਸਿੱਖ ਕੌਮ ਦੇ ਦੋਸੀਆਂ ਨੂੰ ਪੱਕੇ ਤੌਰ ’ਤੇ ਬਰਖ਼ਾਸਤ ਕਰਵਾਉਣ ਸੰਬੰਧੀ 18 ਜੂਨ ਨੂੰ ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਅਤੇ ਸੰਗਤਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਦੋਸ਼ੀਆਂ ਨੂੰ ਬਰਖ਼ਾਸਤ ਕਰਨ ਦਾ ਮਤਾ ਪਾਇਆ ਜਾਵੇਗਾ। ਮੀਟਿੰਗ ਦੌਰਾਨ ਸਿੱਖ ਤਾਲਮੇਲ ਸੇਵਾ ਸੰਗਠਨ ਚੈਰੀਟੇਬਲ ਟਰੱਸਟ ਦੇ ਮੁੱਖੀ ਬੀਬੀ ਰਾਜਿੰਦਰ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੋਸ਼ੀਆਂ ਨੂੰ ਪੱਕੇ ਤੌਰ ਸਰਵਿਸ ਤੋਂ ਵਿਹਲਾ ਕਰਕੇ ਘਰ ਨਾ ਬਿਠਾਇਆ ਤਾਂ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬੂਟਾ ਸਿੰਘ ਅਤੇ ਸ਼੍ਰੋਮਣੀ ਕਮੇਟੀ ਨਵਤੇਜ ਸਿੰਘ ਕਾਉਣੀ ਵੀ 21 ਜੂਨ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਸਿੱਖ ਸੰਗਤਾਂ ਨਾਲ ਧਰਨੇ ਵਿੱਚ ਬੈਠਣਗੇ।


Shyna

Content Editor

Related News