ਗਰਾਉਂਡ ’ਚ ਵਰਤਿਆ ਜਾ ਰਿਹਾ ਘਟੀਆ ਮਟੀਰੀਅਲ: ਮੱਟੂ

03/19/2021 5:30:38 PM

ਗੋਨਿਆਣਾ (ਗੋਰਾ ਲਾਲ): ਗੋਨਿਆਣਾ ਸ਼ਹਿਰ ਹਮੇਸ਼ਾ ਹੀ ਅਖਬਾਰੀ ਸੁਰਖੀਆਂ ਵਿਚ ਰਹਿੰਦਾ ਆ ਰਿਹਾ ਹੈ। ਹੁਣ ਫ਼ਿਰ ਸ਼ਹਿਰ ਦੀ ਨਗਰ ਪਾਲਿਕਾ ਦੇ ਵਾਟਰ ਵਰਕਸ ਪਾਰਕ ਜਿੱਥੇ ਬੈਡਮਿੰਟਨ ਗਰਾਊਂਡ ਬਣ ਰਿਹਾ ਹੈ।ਜਿਸ ਵਿਚ ਕਾਰਜ ਸਾਧਕ ਅਫ਼ਸਰ ਠੇਕੇਦਾਰ ਨਾਲ ਰੱਲ ਕੇ ਘਟੀਆ ਸੀਮੇਂਟ ਅਤੇ ਘਟੀਆ ਘੱਗਰ ਸੇਨ ਦੀ ਵਰਤੋਂ ਕਰਵਾ ਰਿਹਾ ਹਨ।ਉਕਤ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਸਮਾਜ ਸੇਵੀ ਅਤੇ ਕੌਂਸਲਰ ਰਮੇਸ ਕੁਮਾਰ ਮੱਟੂ ਨੇ ਕਿਹਾ ਕਿ ਜੇਕਰ ਠੇਕੇਦਾਰ ਨੇ ਆਪਣਾ ਘਰ ਬਣਾਉਣਾ ਹੋਵੇ ਕਿ ਇਹੀ ਜਿਹਾ ਸੀਮੇਂਟ ਅਤੇ ਇਹੋ ਜਿਹਾ ਘੱਗਰਸੇਨ ਲਗਾਵੇਗਾ ਜਿਹੋ ਜਿਹਾ ਇੱਥੇ ਬਣ ਰਹੇ ਬੈਡਮਿੰਟਨ ਗਰਾਉਡ ’ਤੇ ਲਗਾ ਰਿਹਾ ਹੈ।ਜਦੋਂ ਕਿ ਇਸ ਗਰਾਉਂਡ ਵਿਚ ਜੇ ਕੇ 43 ਵਧੀਆ ਸੀਮੇਂਟ ਲਗਾਉਣਾ ਸੀ ਅਤੇ ਵਧੀਆ ਕਿਸਮ ਦਾ ਘੱਗਰਸੇਨ ਲਗਾਉਣ ਲਈ ਠੇਕੇਦਾਰ ਨੂੰ ਕਿਹਾ ਗਿਆ ਸੀ, ਪਰ ਇਸ ਵਿਚ ਕਾਰਜ ਸਾਧਕ ਅਫ਼ਸਰ ਦਾ ਸਿੱਧੇ ਰੂਪ ਵਿਚ ਹੱਥ ਲੱਗ ਰਿਹਾ ਹੈ।

ਉਕਤ ਨੇ ਦੋਸ਼ ਲਗਾਇਆ ਹੈ ਕਿ ਕਾਰਜ ਸਾਧਕ ਅਫ਼ਸਰ ਅਤੇ ਠੇਕੇਦਾਰ ਬਹੁਤ ਹੀ ਘਟੀਆ ਗਰਾਉਂਡ ਬਣਾਉਣ ਦਾ ਫੈਸਲਾ ਲੈ ਚੱਕੇ ਹਨ।ਉਕਤ ਨੇ ਇਹ ਵੀ ਕਿਹਾ ਕਿ ਇਹ ਸਰਾਸਰ ਕੰਮ ਦੋ ਨੰਬਰ ਵਿਚ ਹੋ ਰਿਹਾ ਹੈ।ਸਮਾਜ ਸੇਵੀ ਨੇ ਇਕ ਵਾਰ ਤਾਂ ਗਰਾਉਂਡ ਦੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਹੈ।ਇਸ ਸਬੰਧੀ ਠੇਕੇਦਾਰ ਵਰਿੰਦਰ ਕੁਮਾਰ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਇਲ ਬੰਦ ਸੀ। ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੈਡਮਿੰਟਨ ਦੇ ਗਰਾਉਂਡ ਬਣਨ ਦੌਰਾਨ ਕੋਈ ਸ਼ੰਕਾ ਹੈ ਤਾਂ ਉਹ ਦੂਰ ਕੀਤੀ ਜਾਵੇਗੀ। ਮੈਨੂੰ ਉਥੋ ਦੀ ਬਣੀ ਵੀਡੀਓ ਵਾਇਰਲ ਹੋਣ ਬਾਰੇ ਕੁਝ ਵੀ ਪਤਾ ਨਹੀਂ।


Shyna

Content Editor

Related News