''ਲੋਕਾਂ ਤੋਂ ਖੋਹਿਆ ਜਾ ਰਿਹਾ ਸਰਕਾਰ ਚੁਣਨ ਦਾ ਵਿਕਲਪ'', ਮਹਾਰੈਲੀ ''ਚ ਰਾਹੁਲ ਗਾਂਧੀ ਦਾ ਮੋਦੀ ਸਰਕਾਰ ''ਤੇ ਤਿੱਖਾ ਹਮਲਾ

Sunday, Mar 31, 2024 - 06:58 PM (IST)

''ਲੋਕਾਂ ਤੋਂ ਖੋਹਿਆ ਜਾ ਰਿਹਾ ਸਰਕਾਰ ਚੁਣਨ ਦਾ ਵਿਕਲਪ'', ਮਹਾਰੈਲੀ ''ਚ ਰਾਹੁਲ ਗਾਂਧੀ ਦਾ ਮੋਦੀ ਸਰਕਾਰ ''ਤੇ ਤਿੱਖਾ ਹਮਲਾ

ਨਵੀਂ ਦਿੱਲੀ- 'ਇੰਡੀਆ' ਗਠਜੋੜ ਦੀ 'ਮਹਾਰੈਲੀ' ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ 'ਚ ਮੈਚ ਫਿਕਸਿੰਗ ਕੀਤੀ ਜਾ ਰਹੀ ਹੈ। ਸਾਡੇ ਬੈਂਕ ਖਾਤੇ ਬੰਦ ਕਰ ਦਿੱਤੇ ਗਏ ਹਨ। ਅਜਿਹਾ ਚੋਣਾਂ ਦੌਰਾਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੁਝ ਕਾਰੋਬਾਰੀ ਮਿਲ ਕੇ ਅਜਿਹਾ ਕਰ ਰਹੇ ਹਨ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਆਈ.ਪੀ.ਐੱਲ. ਮੈਚ ਚੱਲ ਰਹੇ ਹਨ। ਤੁਸੀਂ ਸਾਰਿਆਂ ਨੇ ਮੈਚ ਫਿਕਸਿੰਗ ਸ਼ਬਦ ਸੁਣਿਆ ਹੋਵੇਗਾ...ਜਦੋਂ ਕੋਈ ਮੈਚ ਬੇਈਮਾਨੀ ਨਾਲ ਅੰਪਾਇਰ 'ਤੇ ਦਬਾਅ ਪਾ ਕੇ, ਖਿਡਾਰੀ ਖਰੀਦ ਕੇ ਜਿੱਤਿਆ ਜਾਂਦਾ ਹੈ...ਸਾਡੇ ਸਾਹਮਣੇ ਲੋਕ ਸਭਾ ਚੋਣਾਂ ਹਨ...ਸਾਡੀ ਟੀਮ 'ਚੋਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋ ਖਿਡਾਰੀਆਂ ਨੂੰ ਗ੍ਰਿਫਤਾਰ ਕਰਕੇ ਅੰਦਰ ਕਰ ਦਿੱਤਾ ਗਿਆ ਹੈ... ਪ੍ਰਧਾਨ ਮੰਤਰੀ ਮੋਦੀ ਇਸ ਚੋਣ ਵਿੱਚ ਮੈਚ ਫਿਕਸਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ 400 ਪਾਰ ਕਰਨ ਦਾ ਨਾਅਰਾ ਮੈਚ ਫਿਕਸਿੰਗ ਤੋਂ ਬਿਨਾਂ 80 ਨੂੰ ਪਾਰ ਨਹੀਂ ਕਰ ਸਕਦਾ... ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਸਾਰੇ ਬੈਂਕ ਖਾਤੇ ਬੰਦ ਕਰ ਦਿੱਤੇ ਗਏ ਹਨ। ਚੋਣਾਂ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਬੈਂਕ ਖਾਤੇ ਬੰਦ ਕਰ ਦਿੱਤੇ ਗਏ...ਸਾਡੇ ਸਾਰੇ ਸਾਧਨ ਬੰਦ ਕਰ ਦਿੱਤੇ ਗਏ। ਇਹ ਕਿਹੋ ਜਿਹੀਆਂ ਚੋਣਾਂ ਹੋ ਰਹੀਆਂ ਹਨ?... ਨੇਤਾਵਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ ਗਿਆ ਹੈ... ਇਸ ਮੈਚ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ... ਇਹ ਮੈਚ ਫਿਕਸਿੰਗ ਪੀ.ਐੱਮ ਮੋਦੀ ਅਤੇ ਭਾਰਤ ਦੇ 3-4 ਵੱਡੇ ਅਰਬਪਤੀ ਮਿਲ ਕੇ ਕਰ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਇਸ ਦਾ (ਮੈਚ ਫਿਕਸਿੰਗ) ਦਾ ਇਕ ਹੀ ਟੀਚਾ ਹੈ। ਭਾਰਤ ਦੇ ਗਰੀਬ ਲੋਕਾਂ ਦੇ ਹੱਥੋਂ ਭਾਰਤ ਦਾ ਸੰਵਿਧਾਨ ਖੋਹਣ ਲਈ ਇਹ ਮੈਚ ਫਿਕਸਿੰਗ ਕੀਤੀ ਜਾ ਰਹੀ ਹੈ... ਜਿਸ ਦਿਨ ਇਹ ਸੰਵਿਧਾਨ ਖਤਮ ਹੋ ਜਾਵੇਗਾ, ਉਸ ਦਿਨ ਭਾਰਤ ਨਹੀਂ ਬਚੇਗਾ... ਇਹ ਸੰਵਿਧਾਨ ਦੇਸ਼ ਦੇ ਲੋਕਾਂ ਦੀ ਆਵਾਜ਼ ਹੈ। ਇਹ ਉਨ੍ਹਾਂ (ਭਾਜਪਾ) ਦਾ ਉਦੇਸ਼ ਹੈ... ਉਹ ਸੋਚਦੇ ਹਨ ਕਿ ਪੁਲਸ, ਸੀ.ਬੀ.ਆਈ., ਈ.ਡੀ., ਆਈ.ਟੀ. ਰਾਹੀਂ ਡਰਾ-ਧਮਕਾ ਕੇ ਦੇਸ਼ ਚਲਾਇਆ ਜਾ ਸਕਦਾ ਹੈ... ਤੁਸੀਂ ਭਾਰਤ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਕੋਈ ਵੀ ਇਸ ਆਵਾਜ਼ ਨੂੰ ਦਬਾ ਨਹੀਂ ਸਕਦਾ...ਇਹ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ।


author

Rakesh

Content Editor

Related News