Fact Check : ਮੰਤਰੀ ਅਨਮੋਲ ਗਗਨ ਮਾਨ ਦੀ ਤਸਵੀਰ ਨੂੰ ਗ਼ਲਤ ਤਰੀਕੇ ਨਾਲ ਐਡਿਟ ਕਰ ਕੀਤਾ ਜਾ ਰਿਹਾ ਹੈ ਵਾਇਰਲ

03/29/2024 6:28:47 PM

Created By Vishwas News

Copy By Jagbani

ਚੰਡੀਗੜ੍ਹ- ਸੋਸ਼ਲ ਮੀਡਿਆ ‘ਤੇ ਆਮ ਆਦਮੀ ਪਾਰਟੀ ਦੀ ਮੰਤਰੀ ਅਨਮੋਲ ਗਗਨ ਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਨੇ ਇੱਕ ਪੋਸਟਰ ਫੜ੍ਹਿਆ ਹੋਇਆ ਹੈ। ਪੋਸਟ 'ਚ ਲਿਖਿਆ ਹੈ ਕਿ 'ਕੇਜਰੀਵਾਲ MSP ਦੇਵੇ'। ਜਿਸ ਨੂੰ ਲੋਕ ਸੱਚ ਮੰਨ ਕੇ ਤਸਵੀਰ ਵਾਇਰਲ ਕਰ ਰਹੇ ਹਨ। ਇਸ ਦਾ ਖ਼ੁਲਾਸਾ ਨਿਊਜ਼ ਪੋਰਟਲ ਵਿਸ਼ਵਾਸ ਨਿਊਜ਼ ਨੇ ਕੀਤਾ ਹੈ। 

ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ  ਅਨਮੋਲ ਗਗਨ ਮਾਨ ਦੀ ਤਸਵੀਰ ਐਡੀਟੇਡ ਹੈ। ਦਰਅਸਲ ਇਹ ਤਸਵੀਰ ਉਹ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਬਾਅਦ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਸੀ ਅਤੇ ਅਨਮੋਲ ਗਗਨ ਮਾਨ ਦੇ ਹੱਥ ‘ਚ ਫੜ੍ਹੇ ਪੋਸਟਰ ਵਿੱਚ ਲਿਖਿਆ ਹੋਇਆ ਸੀ ਕਿ 'ਮੈਂ ਵੀ ਕੇਜਰੀਵਾਲ' ਜਿਸਨੂੰ ਕੁਝ ਲੋਕ ਐਡਿਟ ਕਰ ਗ਼ਲਤ ਕਰਕੇ ਸਾਂਝੀ ਕਰ ਰਹੇ ਹਨ। ਅਸਲੀ ਤਸਵੀਰ ਮੰਤਰੀ ਅਨਮੋਲ ਗਗਨ ਮਾਨ ਦੇ ਵੇਰੀਫਾਈਡ ਫੇਸਬੁੱਕ ਅਕਾਊਂਟ ‘ਤੇ ਮਿਲੀ। ਜਿਸ 'ਚ ਅਨਮੋਲ ਗਗਨ ਮਾਨ ਦੇ ਹੱਥ ‘ਚ ਫੜੇ ਪੋਸਟਰ 'ਚ ਲਿਖਿਆ ਹੈ ਕਿ “ਮੈਂ ਵੀ ਕੇਜਰੀਵਾਲ”।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News