ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ''ਤੇ 4 ਖਿਲਾਫ ਮਾਮਲਾ ਦਰਜ
Thursday, Dec 20, 2018 - 10:41 AM (IST)

ਭਵਾਨੀਗੜ੍ਹ (ਕਾਂਸਲ)—ਸਥਾਨਕ ਪੁਲਸ ਨੇ ਪਿੰਡ ਬਾਲਦ ਕੋਠੀ ਵਿਖੇ ਸਥਿਤ ਨਹਿਰੀ ਵਿਭਾਗ ਦੀ ਇਕ ਕਲੋਨੀ ਦੀ ਦੀਵਾਰ ਨੂੰ ਕਥਿਤ ਤੌਰ 'ਤੇ ਤੋੜ ਕੇ ਨਾਜਾਇਜ਼ ਗੇਟ ਬਣਾਉਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਵਿਰੁੱਧ ਸਰਕਾਰੀ ਪ੍ਰਾਪਰਟੀ ਨੂੰ ਪਹੁੰਚਾਉਣ ਦਾ ਮੁਕੱਦਮਾਂ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਵਿਭਾਗ ਦੇ ਉਪ ਮੰਡਲ ਅਫ਼ਸਰ, ਆਈ.ਬੀ. ਬਾਲਦ ਕੋਠੀ ਵਲੋਂ ਪੁਲਸ ਨੂੰ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਭਰਭੂਰ ਸਿੰਘ, ਸਾਧੂ ਸਿੰਘ, ਜਗਤਾਰ ਸਿੰਘ ਅਤੇ ਭੋਲ ਸਿੰਘ ਸਾਰੇ ਵਾਸੀਅਨ ਪਿੰਡ ਬਾਲਦ ਕੋਠੀ ਨੇ ਕਥਿਤ ਤੌਰ 'ਤੇ ਇੱਥੇ ਸਥਿਤ ਨਹਿਰੀ ਵਿਭਾਗ ਦੀ ਕਲੋਨੀ ਦੀ ਇਕ ਦੀਵਾਰ ਨੂੰ ਤੋੜ ਕੇ ਨਾਜਾਇਜ਼ ਗੇਟ ਬਣਾਕੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੈ। ਪੁਲਸ ਨੇ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਚਾਰ ਵਿਅਕਤੀਆਂ ਵਿਰੁੱਧ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ।