ਸਰਕਾਰ PSEB ਸਬੰਧਿਤ ਸਕੂਲਾਂ ਨੂੰ 9ਵੀਂ ਅਤੇ 11ਵੀਂ ਜਮਾਤ ਦੇ ਦਾਖਲਿਆਂ ਲਈ ਜਾਰੀ ਕਰੇ ਦਿਸ਼ਾ ਨਿਰਦੇਸ਼

05/17/2020 5:01:47 PM

ਗੁਰਾਇਆ (ਮੁਨੀਸ਼):  ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਅੱਪਰਾ-ਗੁਰਾਇਆ–ਫਿਲੌਰ ਦੇ ਨਿੱਜੀ ਸਕੂਲਾਂ ਦੀ ਇੱਕ ਮੀਟਿੰਗ ਦੂਰ ਸੰਦੇਸ਼ ਸਾਧਨਾਂ ਰਾਹੀਂ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦੇ ਹੋਏ ਦਵਿੰਦਰ ਸੇਖੜੀ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਇਹਨਾਂ ਐਸੋਸੀਏਟਿਡ ਸਕੂਲਾਂ ਨੂੰ ਨੌਵੀਂ ਅਤੇ ਦਸਵੀਂ ਜਮਾਤ 'ਚ ਵਿਦਿਆਰਥੀ ਦਾਖਲ ਕਰਨ ਸਬੰਧੀ ਦਿਸ਼ਾਂ ਨਿਰਦੇਸ਼ ਜਾਰੀ ਕਰੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੀ ਤੁਲਨਾ ਦੂਸਰੇ ਬੋਰਡਾਂ ਦੇ ਵੱਡਿਆਂ ਸਕੂਲਾਂ ਨਾਲ ਨਾ ਕਰੇ ਕਿਉਂਕਿ ਇਹ ਸਕੂਲ ਮਹੀਨਾਵਾਰ ਫੀਸ ਇਕੱਠੀ ਕਰਨ ਉਪਰੰਤ ਹੀ ਆਪਣੇ ਸਟਾਫ ਦੀ ਤਨਖਾਹ ਆਦਿ ਅਦਾ ਕਰ ਕਰਦੇ ਹਨ। 

ਸੋ ਸਰਕਾਰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਇਹਨਾਂ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਸਟਾਫ ਦੀਆਂ ਇੱਕ ਸਾਲ ਦੀਆਂ ਤਨਖਾਹਾਂ ਲਈ ਤੁਰੰਤ ਆਰਥਿਕ ਮੱਦਦ ਕਰੇ ਕਿਉਂਕਿ ਇਹਨਾਂ ਸਕੂਲਾਂ 'ਚ ਪੰਜਾਬ ਭਰ 'ਚ ਕਰੀਬ ਪੰਜ ਲੱਖ ਤੋਂ ਉੱਪਰ ਬੱਚੇ ਪੜ੍ਹਦੇ ਹਨ ਅਤੇ ਹਜ਼ਾਰਾਂ ਦੇ ਕਰੀਬ ਅਧਿਆਪਕ ਰੋਜ਼ਗਾਰ ਪ੍ਰਾਪਤ ਕਰਦੇ ਹਨ। ਮੀਟਿੰਗ 'ਚ ਆਪਣੇ ਸੁਨੇਹੇ 'ਚ ਮੈਡਮ ਪਰਮਜੀਤ ਕੌਰ, ਰਵਿੰਦਰਪਾਲ ਕੋਰ, ਜਸਦੀਪ ਕੌਰ ਨੇ ਦੱਸਿਆ ਕਿ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਮੁੱਖੀ ਦੀ ਪ੍ਰਵਾਨਗੀ ਲਏ ਬਗੈਰ ਹੀ ਦੂਸਰੇ ਸਕੂਲਾਂ 'ਚ ਦਾਖਲ ਕੀਤਾ ਜਾ ਰਿਹਾ ਹੈ ਜੋ ਲੋਕਤੰਤਰ ਦਾ ਘਾਣ ਹੈ। ਸੋ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲ ਮੁੱਖੀ ਦੀ ਸਹਿਮਤੀ ਤੋਂ ਬਗੈਰ ਕਿਸੇ ਵੀ ਵਿਦਿਆਰਥੀ ਦਾ ਡਾਟਾ ਸਕੂਲ ਪੋਰਟਲ ਤੋਂ ਨਾ ਲਿਆ ਜਾਵੇ।

ਇਸ ਮੌਕੇ  ਅਜਮੇਰ ਸਿੰਘ, ਜਗਦੀਪ ਸਿੰਘ, ਬਲਵੀਰ ਕੁਮਾਰ, ਜੋਧਾ ਸਿੰਘ ਗਿੱਲ, ਸੰਜੀਵ ਕੁਮਾਰ, ਦਲਜੀਤ ਸਿੰਘ, ਗੁਰਮੀਤ ਕੌਰ ਨੇ ਆਪਣੇ ਸੁਨੇਹੇ 'ਚ ਕਿਹਾ ਕਿ ਜਦ ਸੀਬੀਐਸਈ ਬੋਰਡ ਆਪਣੀ ਦਸਵੀਂ ਜਮਾਤ ਦੀ ਪ੍ਰੀਖਿਆ ਲੈ ਕਿਹਾ ਹੈ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਪ੍ਰੀਖਿਆ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿੱਖਿਆ ਪੱਧਰ ਉੱਚਾ ਹੋਵੇਗਾ। ਉਹਨਾਂ ਨੇ ਅੱਗੇ ਮੰਗ ਕੀਤੀ ਕਿ ਆਨ ਲਾਈਨ ਐਜੂਕੇਸ਼ਨ ਲਈ ਕਿਤਾਬਾਂ ਆਦਿ ਦੀ ਉਪਲੱਭਤਾ ਕਰਵਾਈ ਜਾਵੇ। ਇਲਾਕੇ ਦੇ ਸਮੂਹ ਐਸੋਸੀਏਟਿਡ ਸਕੂਲਾਂ ਨੇ ਦੂਰ ਸੰਦੇਸ਼ ਸਾਧਨਾਂ ਰਾਹੀਂ ਉਪਰੋਕਤ ਮਤਿਆਂ ਪ੍ਰਤੀ ਆਪਣੀ ਸਹਿਮਤੀ ਪ੍ਰਗਟਾਈ।  


Vandana

Content Editor

Related News