ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ, ਇਲੈਕਟੋਨਿਕ ਦੇ ਸ਼ੋਅਰੂਮ 'ਚੋਂ ਲੱਖਾਂ ਰੁਪਏ ਦਾ ਸਾਮਾਨ ਕੀਤਾ ਚੋਰੀ

11/16/2023 6:15:15 PM

ਮੋਗਾ (ਕਸ਼ਿਸ਼ ਸਿੰਗਲਾ)- ਦਿਨ-ਬ-ਦਿਨ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਜਿਸ ਕਾਰਨ ਚੋਰੀਆਂ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਬੀਤੇ ਕੱਲ੍ਹ ਮੋਗਾ ਦੇ ਕੈਂਪ ਮਾਰਕੀਟ ਦੀ ਹੈ। ਜਿਥੇ ਇੱਕ ਇਲੈਕਟੋਨਿਕ ਦੇ ਸ਼ੋਅਰੂਮ ਵਿੱਚੋਂ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਦੌਰਾਨ ਚੋਰੀ ਦੀ ਘਟਨਾ ਦੁਕਾਨ 'ਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ।  ਜਾਣਕਾਰੀ ਮੁਤਾਬਕ ਇਕ ਕਾਰ 'ਚ 5 ਚੋਰ ਆਏ ਅਤੇ ਪਹਿਲਾਂ  ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨਅੰਦਰ ਦਾਖ਼ਲ ਹੋਏ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਬੇਸ਼ੱਕ ਇਹ ਸਾਰੀ ਘਟਨਾ CCTV 'ਚ ਆ ਗਈ ਹੈ ਪਰ ਫ਼ਿਲਹਾਲ ਚੋਰ ਕਾਬੂ ਤੋਂ ਬਾਹਰ ਹਨ । ਦੁਕਾਨਦਾਰ ਨੇ ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਸੀਸੀਟੀਵੀ ਤਸਵੀਰਾਂ ਦੇ ਅਧਾਰ 'ਤੇ ਜਾਂਚ ਕਰਨ ਵਿੱਚ ਲੱਗ ਗਈ ਹੈ।

PunjabKesari

ਇਹ ਵੀ ਪੜ੍ਹੋ- ਵਿਅਕਤੀ ਨੇ ਪਰਿਵਾਰਕ ਮੈਂਬਰਾਂ 'ਤੇ ਚਲਾਈਆਂ ਗੋਲੀਆਂ, ਪਤਨੀ, ਨੂੰਹ ਤੇ ਪੋਤੀ ਹੋਈਆਂ ਜ਼ਖ਼ਮੀ

ਗੱਲ ਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਕਿ ਘਟਨਾ ਰਾਤ 1ਵੱਜ ਕੇ 15 ਮਿੰਟ ਦੇ ਵਿਚਕਾਰ ਵਾਪਰੀ। ਸਾਨੂੰ ਕਿਸੇ ਨੇ ਜਗਾਇਆ ਕਿ ਤੁਹਾਡੀ ਦੁਕਾਨ 'ਤੇ ਚੋਰੀ ਹੋਈ ਹੈ ਤਾਂ ਅਸੀਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਸਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ। ਦੁਕਾਨ ਵਿਚੋਂ ਐੱਲ. ਈ. ਡੀ., ਨਵੇਂ ਫੋਨ , ਮਿਕਸੀਆਂ ਅਤੇ ਹੋਰ ਕਾਫ਼ੀ ਸਾਮਾਨ ਚੋਰੀ ਹੋਇਆ ਹੈ, ਜਿਸਦੀ ਕੀਮਤ ਢਾਈ ਤੋਂ ਤਿੰਨ ਲੱਖ ਦੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਕਾਰ 'ਚ 5 ਲੋਕ ਸਵਾਰ ਹੋ ਕੇ ਆਏ ਅਤੇ ਦੁਕਾਨ ਅੰਦਰ ਵੜ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਦੁਕਾਨ ਮਾਲਕ ਦੀ ਸ਼ਿਕਾਇਤ 'ਤੇ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੱਡੀ ਵਾਰਦਾਤ, 24 ਸਾਲਾ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News