ਪ੍ਰੇਮਿਕਾਂ ਨੂੰ ਦੂਜੇ ਨੌਜਵਾਨ ਨਾਲ ਦੇਖ ਪ੍ਰੇਮੀ ਨੂੰ ਆਇਆ ਗੁੱਸਾ, ਸਾਥੀਆਂ ਸਮੇਤ ਕੀਤੀ ਕੁੱਟਮਾਰ

Friday, Aug 16, 2019 - 09:28 PM (IST)

ਪ੍ਰੇਮਿਕਾਂ ਨੂੰ ਦੂਜੇ ਨੌਜਵਾਨ ਨਾਲ ਦੇਖ ਪ੍ਰੇਮੀ ਨੂੰ ਆਇਆ ਗੁੱਸਾ, ਸਾਥੀਆਂ ਸਮੇਤ ਕੀਤੀ ਕੁੱਟਮਾਰ

ਲੁਧਿਆਣਾ (ਤਰੁਣ)— ਗਰਲ ਫ੍ਰੈਂਡ ਨੂੰ ਦੂਜੇ ਨੌਜਵਾਨ ਦੇ ਨਾਲ ਬੈਠਾ ਦੇਖ ਕੇ ਇਕ ਬੁਆਏ ਫ੍ਰੈਂਡ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਗੱਲ ਇੱਥੇ ਹੀ ਖਤਮ ਨਹੀਂ ਹੋਈ, ਗੁੱਸੇ ਵਿਚ ਆਏ ਬੁਆਏ ਫ੍ਰੈਂਡ ਨੇ ਆਪਣੇ 15-20 ਦੋਸਤਾਂ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਲੜਕੀ ਦੇ ਨਾਲ ਬੈਠੇ ਨੌਜਵਾਨ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਨਾਬਾਲਗ ਅਵਸਥਾ ਪਾਰ ਕਰ ਚੁੱਕੇ ਹਮਲਾਵਰਾਂ ਨੇ ਬਦਮਾਸ਼ੀ ਦਿਖਾਉਂਦੇ ਹੋਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਅਣਜਾਨ ਸੀ ਕਿ ਉਸ ਨੂੰ ਕਿਸ ਗੱਲ 'ਤੇ ਕੁੱਟਿਆ ਜਾ ਰਿਹਾ ਹੈ। ਘਟਨਾ 15 ਅਗਸਤ ਦੀ ਰਾਤ ਕਰੀਬ ਪੌਣੇ 8 ਵਜੇ ਦੀ ਹੈ।
ਪੀੜਤ ਵਿਨੇ ਨੇ ਦੱਸਿਆ ਕਿ ਉਹ ਆਪਣੀ ਭੂਆ ਦੇ ਲੜਕੇ ਦੇ ਨਾਲ ਇਕ ਸਕੂਲ ਸਮੇਂ ਦੀ ਕਲਾਸ ਮੇਟ ਨੂੰ ਮਿਲਣ ਸੁੰਦਰ ਨਗਰ ਦੇ ਇਕ ਸਨੈਕਸ ਬਾਰ ਵਿਚ ਪੁੱਜਾ ਤੇ ਤਿੰਨਾਂ ਨੇ ਮਿਲ ਕੇ ਕੁਝ ਖਾਧਾ ਪੀਤਾ। ਇਸੇ ਦੌਰਾਨ 4 ਨੌਜਵਾਨ ਸਾਹਮਣੇ ਟੇਬਲ 'ਤੇ ਆ ਕੇ ਬੈਠ ਗਏ।
ਖਾਣ-ਪੀਣ ਤੋਂ ਬਾਅਦ ਲੜਕੀ ਆਪਣੇ ਘਰ ਚਲੀ ਗਈ, ਜਦੋਂਕਿ ਜਦੋਂ ਉਹ ਦੋਵੇਂ ਵੀ ਘਰ ਵੱਲ ਨਿਕਲਣ ਲੱਗੇ ਤਾਂ ਕਾਰ ਅਤੇ ਮੋਟਰਸਾਈਕਲਾਂ 'ਤੇ ਸਵਾਰ 15-20 ਹਮਲਾਵਰਾਂ ਨੇ ਉਸ ਦਾ ਰਸਤਾ ਰੋਕਿਆ। ਹਮਲਾਵਰਾਂ ਨੇ ਦੋਵਾਂ ਦੇ ਨਾਲ ਮਾਰਕੁੱਟ ਕੀਤੀ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਅਤੇ ਬੇਸ ਬਾਲ ਦੇ ਡੰਡੇ ਨਾਲ ਉਸ ਦੀ ਪਿੱਠ, ਸਿਰ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਵਾਰ ਕੀਤੇ। ਇਸ ਦੌਰਾਨ ਉਹ ਹਮਲਾਵਰਾਂ ਤੋਂ ਆਪਣਾ ਕਸੂਰ ਪੁੱਛਦਾ ਰਿਹਾ। ਦੇਰ ਰਾਤ ਉਸ ਨੂੰ ਪਤਾ ਲੱਗਾ ਕਿ ਕਲਾਸਮੇਟ ਕਾਰਨ ਉਸ 'ਤੇ ਹਮਲਾ ਹੋਇਆ ਹੈ।
ਪੀੜਤ ਨੇ ਪੁਲਸ ਨੂੰ ਹਮਲਾਵਾਰ ਦਾ ਮੋਬਾਇਲ ਨੰਬਰ ਅਤੇ ਨਾਮ ਨੋਟ ਕਰਵਾ ਕੇ ਸਾਰੇ ਹਮਲਾਵਰਾਂ ਖਿਲਾਫ ਸ਼ਿਕਾਇਤ ਦੇ ਦਿੱਤੀ ਹੈ।
ਇਸ ਸਬੰਧੀ ਹਮਲਾਵਾਰ ਨਾਲ ਗੱਲ ਕੀਤੀ ਗਈ ਤਾਂ ਨੌਜਵਾਨ ਦਾ ਕਹਿਣਾ ਸੀ ਕਿ ਪੀੜਤ ਉਸ ਦੀ ਗਰਲ ਫ੍ਰੈਂਡ ਨੂੰ ਲੈ ਕੇ ਬੈਠਾ ਹੋਇਆ ਸੀ ਜਿਸ ਕਾਰਨ ਉਹ ਆਪਣਾ ਆਪ ਖੋ ਬੈਠਾ।
ਇਸ ਸਬੰਧੀ ਥਾਣਾ ਦਰੇਸੀ ਦੇ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਲੈ ਕੇ ਮਾਰਕੁੱਟ ਹੋਈ ਹੈ ਜਿਨ੍ਹਾਂ 2 ਲੜਕਿਆਂ ਦੇ ਨਾਲ ਮਾਰਕੁੱਟ ਹੋਈ ਹੈ, ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਕੇਸ ਦੀ ਜਾਂਚ ਕਰ ਰਹੀ ਹੈ।
 


author

KamalJeet Singh

Content Editor

Related News