ਸਾਬਕਾ ਮੁੱਖ ਮੰਤਰੀ ਬਾਦਲ ਨੇ ਜੈਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

01/16/2019 4:45:06 PM

ਗਿੱਦੜਬਾਹਾ (ਚਾਵਲਾ) - ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਗਿੱਦੜਬਾਹਾ ਪਹੁੰਚ ਕੇ ਆਪਣੇ ਪੁਰਾਣੇ ਸਾਥੀ ਬਿਹਾਰੀ ਲਾਲ ਜੈਨ ਦੀ ਸ਼ੋਕ ਸਭਾ 'ਚ ਹਾਜ਼ਰੀ ਲਗਵਾਈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਆਪਣੇ ਪੁਰਾਣੇ ਸਾਥੀ ਬਿਹਾਰੀ ਲਾਲ ਜੈਨ ਦੀ ਸ਼ੋਕ ਸਭਾ 'ਚ ਪਹੁੰਚੇ ਬਾਦਲ ਨੇ ਕਿਹਾ ਕਿ ਬਿਹਾਰੀ ਲਾਲ ਜੈਨ ਉਨ੍ਹਾਂ ਦੇ ਬਚਪਨ ਦੇ ਸਾਥੀ ਸਨ। ਉਨ੍ਹਾਂ ਦੇ ਜਾਣ ਨਾਲ ਜਿੱਥੇ ਜੈਨ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੀ ਬਾਦਲ ਪਰਿਵਾਰ ਲਈ ਵੀ ਇਹ ਬਹੁਤ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਜਿਸ ਮੁਕਾਮ 'ਤੇ ਹਾਂ ਉਸ 'ਚ ਸਵ. ਬਿਹਾਰੀ ਲਾਲ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਨਮ ਅੱਖਾਂ ਨਾਲ ਉਨ੍ਹ੍ਹਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ। ਇਸ ਮੌਕੇ ਗੋਗੀ ਜੈਨ, ਸੰਨੀ ਢਿੱਲੋ, ਪਾਸੀ ਜੈਨ, ਵਿਜੇ ਜੈਨ, ਐਡਵੋਕੇਟ ਗੁਰਮੀਤ ਮਾਨ ਆਦਿ ਹਾਜ਼ਰ ਸਨ।


rajwinder kaur

Content Editor

Related News