ਫ਼ੈਕਟਰੀ ''ਚ ਲੱਗੀ ਭਿਆਨਕ ਅੱਗ, ਟਰੈਕਟਰ-ਟ੍ਰਾਲੀ ਸੜੀ
Saturday, Oct 20, 2018 - 10:47 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ)- ਪਿੰਡ ਫੂਲੇਵਾਲਾ ਨਜ਼ਦੀਕ ਬਣੀ ਇਕ ਪ੍ਰਾਈਵੇਟ ਫ਼ੈਕਟਰੀ 'ਚ ਦੋ ਦਿਨ ਪਹਿਲਾਂ ਇਕ ਚੌਕੀਦਾਰ ਦੀ ਹੋਈ ਮੌਤ ਦਾ ਮਾਮਲਾ ਠੰਡਾ ਵੀ ਨਹੀਂ ਸੀ ਹੋਇਆ ਕਿ ਸ਼ੁੱਕਰਵਾਰ ਇਸ ਫੈਕਟਰੀ 'ਚ ਪਰਾਲੀ ਅਤੇ ਤੂੜੀ ਨੂੰ ਅੱਗ ਲੱਗ ਗਈ, ਜਿਸ ਨਾਲ ਟਰੈਕਟਰ-ਟ੍ਰਾਲੀ ਸੜ ਗਈ।
ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਅੱਗ ਲੱਗਣ ਨਾਲ ਵਿਵਾਦਾਂ 'ਚ ਰਹੀ ਇਸ ਫ਼ੈਕਟਰੀ 'ਚ ਸ਼ੁੱਕਰਵਾਰ ਝੋਨੇ ਦੀ ਪਰਾਲੀ ਨੂੰ ਵਾਹਿਗੁਰੂ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕੋਟਕਪੂਰਾ ਲਾਹ ਰਿਹਾ ਸੀ ਕਿ ਅਚਾਨਕ ਕਿਸੇ ਕਾਰਨ ਮਗਰ ਪਈ ਪਰਾਲੀ ਨੂੰ ਅੱਗ ਲੱਗ ਗਈ, ਜਿਸ ਕਾਰਨ ਕੋਲ ਖੜ੍ਹੇ ਕੁਝ ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। 2 ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਮੌਕੇ ਟਰੈਕਟਰ ਮਾਲਕ ਨੇ ਹੋਏ ਨੁਕਸਾਨ ਬਦਲੇ ਪ੍ਰਸ਼ਾਸਨ ਅਤੇ ਫ਼ੈਕਟਰੀ ਮਾਲਕਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ।