ਪਹਿਲਾਂ ਫੇਸਬੁੱਕ 'ਤੇ ਕੀਤੀ ਵਿਆਹੁਤਾ ਨਾਲ ਦੋਸਤੀ, ਫਿਰ ਅਗਵਾ ਕਰ ਕੇ ਕੀਤਾ ਸਮੂਹਿਕ ਜਬਰ-ਜਿਨਾਹ
Saturday, Feb 17, 2024 - 03:02 AM (IST)
ਲੁਧਿਆਣਾ (ਰਾਮ)- ਸੋਸ਼ਲ ਸਾਈਟ ਫੇਸਬੁੱਕ ’ਤੇ ਦੋਸਤੀ ਹੋਣ ਤੋਂ ਬਾਅਦ ਇਕ ਨੌਜਵਾਨ ਨੇ ਦੋਸਤੀ ਦੇ ਨਾਂ ’ਤੇ ਇਕ ਮਹੀਨੇ ਤੱਕ ਵਿਆਹੁਤਾ ਨਾਲ ਗੱਲ ਕੀਤੀ। ਗੱਲ ਇਸ ਤਰ੍ਹਾਂ ਅੱਗੇ ਵਧੀ ਕਿ ਵਿਆਹੁਤਾ ਨੇ ਆਪਣੇ ਬਾਰੇ ਪੂਰੀ ਜਾਣਕਾਰੀ ਉਸ ਨਾਲ ਸ਼ੇਅਰ ਕਰ ਲਈ। ਕੁਝ ਦਿਨ ਬਾਅਦ ਮੁਲਜ਼ਮ ਆਪਣੇ ਦੋਸਤਾਂ ਨਾਲ ਕਾਰ ’ਚ ਔਰਤ ਦੇ ਘਰ ਪੁੱਜਾ ਅਤੇ ਉਸ ਨੂੰ ਅਗਵਾ ਕਰ ਕੇ ਪਠਾਨਕੋਟ ਦੇ ਹੋਟਲ ’ਚ ਲੈ ਗਿਆ। ਉੱਥੇ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ।
ਥਾਣਾ ਜਮਾਲਪੁਰ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਤਰਨਤਾਰਨ ਦੇ ਪਿੰਡ ਬਿਹਾਰੀਪੁਰ ਨਿਵਾਸੀ ਮਸਕੀਨ, ਗੁੱਗੂ, ਸ਼ਰੀਫ ਅਤੇ ਹੋਰਨਾਂ ਖਿਲਾਫ ਸਮੂਹਿਕ ਜਬਰ-ਜ਼ਨਾਹ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ’ਚ ਜੁਟੀ ਹੋਈ ਹੈ। ਪੁਲਸ ਨੇ ਪੀੜਤਾ ਦਾ ਮੈਡੀਕਲ ਜਾਂਚ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਝਾਰਖੰਡ ਤੋਂ ਅਫੀਮ ਲਿਆ ਕੇ ਪੰਜਾਬ 'ਚ ਵੇਚਣ ਵਾਲੇ 2 ਸਮੱਗਲਰ 66 ਕਿੱਲੋ ਅਫੀਮ ਸਣੇ STF ਨੇ ਕੀਤੇ ਕਾਬੂ
2 ਬੱਚਿਆਂ ਦੀ ਮਾਂ ਹੈ ਪੀੜਤਾ
ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਵਿਆਹੀ ਹੋਈ ਹੈ ਅਤੇ ਉਸ ਦੇ 2 ਬੱਚੇ ਹਨ। ਉਸ ਦੀ ਮੁਲਜ਼ਮ ਮਸਕੀਨ ਦੇ ਨਾਲ ਫੇਸਬੁੱਕ ’ਤੇ ਦੋਸਤੀ ਹੋਈ ਸੀ। ਦੋਸਤੀ ਕੁਝ ਸਮਾਂ ਚੱਲੀ ਅਤੇ ਦੋਵਾਂ ’ਚ ਕਰੀਬ ਇਕ ਤੋਂ ਡੇਢ ਮਹੀਨੇ ਤੱਕ ਗੱਲ ਚਲਦੀ ਰਹੀ। 29 ਜਨਵਰੀ ਨੂੰ ਰਾਤ 11.30 ਵਜੇ ਮੁਲਜ਼ਮ ਆਪਣੇ ਸਾਥੀ ਗੱਗੂ, ਸ਼ਰੀਫ ਅਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਉਸ ਦੇ ਘਰ ਆਇਆ ਅਤੇ ਉਸ ਨੂੰ ਕਿਡਨੈਪ ਕਰ ਕੇ ਗੱਡੀ ’ਚ ਪਠਾਨਕੋਟ ਲੈ ਗਏ।
ਪਰਿਵਾਰ ਨੂੰ ਦੱਸੀ ਮੁਲਜ਼ਮਾਂ ਦੀ ਲੋਕੇਸ਼ਨ ਤਾਂ ਪੀੜਤਾ ਨੂੰ ਛੁਡਵਾਇਆ
ਮੁਲਜ਼ਮਾਂ ਨੇ ਉਸ ਨੂੰ ਇਕ ਹੋਟਲ ’ਚ ਰੱਖਿਆ, ਜਿੱਥੇ ਬਦਮਾਸ਼ਾਂ ਨੇ ਉਸ ਨਾਲ ਜਬਰੀ ਸਬੰਧ ਬਣਾਏ। ਉਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਫਿਰ ਧਮਕੀਆਂ ਦਿੱਤੀਆਂ ਅਤੇ ਕੁਝ ਦਿਨ ਪਹਿਲਾਂ ਫਿਰ ਉਸ ਦੇ ਨਾਲ ਜਬਰ-ਜ਼ਨਾਹ ਕੀਤਾ। ਕਿਸੇ ਤਰ੍ਹਾਂ ਪੀੜਤਾ ਨੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ। ਇਸ ਤੋਂ ਬਾਅਦ ਪੀੜਤਾ ਦੇ ਪਰਿਵਾਰ ਵੱਲੋਂ ਦੱਸੀ ਲੋਕੇਸ਼ਨ ’ਤੇ ਪੁਲਸ ਪੁੱਜੀ ਅਤੇ ਮੁਲਜ਼ਮਾਂ ਦੀ ਚੁੰਗਲ ’ਚੋਂ ਪੀੜਤਾ ਨੂੰ ਬਚਾਇਆ। ਹਾਲਾਂਕਿ ਮੁਲਜ਼ਮ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਉੱਥੋਂ ਫਰਾਰ ਹੋ ਗਏ ਸਨ। ਐੱਸ.ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e