ਜਾਅਲੀ ਬਿਆਨਾ ਤਿਆਰ ਕਰ ਕੇ 7 ਲੱਖ ਰੁਪਏ ਦੀ ਠੱਗੀ
Monday, Jan 20, 2025 - 01:48 PM (IST)
ਬਠਿੰਡਾ (ਵਰਮਾ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਜ਼ਮੀਨ ਦੇ ਸੌਦੇ ’ਚ ਜਾਅਲੀ ਬਿਆਨਾ ਤਿਆਰ ਕਰਵਾ ਕੇ ਜਾਅਲੀ ਵਿਅਕਤੀ ਦੇ ਨਾਂ ’ਤੇ 7 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ’ਚ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਜਸਵੰਤ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਜ਼ਮੀਨ ਦੇ ਸੌਦੇ ’ਚ ਮੁਲਜ਼ਮ ਹਰਕੀਰਤ ਸਿੰਘ ਵਾਸੀ ਬਠਿੰਡਾ ਅਤੇ ਰਾਜਾ ਸਿੰਘ ਵਾਸੀ ਸਿਵੀਆਂ ਨੇ ਜਾਅਲੀ ਬਿਆਨਾ ਤਿਆਰ ਕਰਵਾ ਕੇ ਉਨ੍ਹਾਂ ਕੋਲੋਂ 7.10 ਲੱਖ ਰੁਪਏ ਲੈ ਲਏ।
ਉਨ੍ਹਾਂ ਨੂੰ ਇਸ ਦਾ ਪਤਾ ਬਾਅਦ ’ਚ ਜਾਂਚ ਤੋਂ ਬਾਅਦ ਲੱਗਾ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਜਿਹਾ ਕਰ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।