ਕੋਟ-ਪੈਂਟ ਵਾਲੇ ਮੁੰਡੇ ਨੇ ਵਿਆਹ ''ਚ ਰੱਜ ਕੇ ਖਾਧਾ, ਫਿਰ ਜੋ ਕੀਤਾ, ਸਾਰੇ ਦੇਖਦੇ ਹੀ ਰਹਿ ਗਏ
Thursday, Jan 09, 2025 - 02:48 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਨੈਸ਼ਨਲ ਹਾਈਵੇ 'ਤੇ ਸਥਿਤ ਮੈਰਿਜ ਪੈਲੇਸ 'ਚ ਇਕ ਨਾਬਾਲਗ ਮੁੰਡੇ ਨੇ ਬਜ਼ੁਰਗ ਵਿਅਕਤੀ ਦੇ ਹੱਥੋਂ ਸ਼ਗਨਾਂ ਵਾਲਾ ਬੈਗ ਖੋਹ ਲਿਆ ਅਤੇ ਫ਼ਰਾਰ ਹੋਣ ਲੱਗਾ। ਬਜ਼ੁਰਗ ਵਲੋਂ ਰੌਲਾ ਪਾਉਣ 'ਤੇ ਪੈਲੇਸ ਦੇ ਵੇਟਰਾਂ ਨੇ ਪਿੱਛੇ ਭੱਜ ਕੇ ਉਕਤ ਮੁੰਡੇ ਨੂੰ ਦਬੋਚ ਲਿਆ ਅਤੇ ਉਸ ਦੀ ਛਿੱਤਰ-ਪਰੇਡ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨ ਨਾਬਾਲਗ ਦੋਸਤ ਕੋਟ-ਪੈਂਟ ਪਾ ਕੇ ਬਰਾਤੀ ਬਣ ਮੈਰਿਜ ਪੈਲੇਸ 'ਚ ਪੁੱਜੇ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਜਲਦੀ ਕਰ ਲਓ
ਪਹਿਲਾਂ ਤਾਂ ਇਨ੍ਹਾਂ ਤਿੰਨਾਂ ਨੇ ਵਿਆਹ 'ਚ ਰੱਜ ਕੇ ਖਾਧਾ ਅਤੇ ਪੈਸਿਆਂ ਵਾਲੇ ਪਰਸਾਂ 'ਤੇ ਨਜ਼ਰ ਰੱਖੀ। ਆਖ਼ਰਕਾਰ ਇਕ ਨਾਬਾਲਗ ਝਪਟਮਾਰ ਨੇ ਇਕ ਬਜ਼ੁਰਗ ਦੇ ਹੱਥੋਂ ਹੈਂਡ ਬੈਗ ਖੋਹ ਲਿਆ, ਜਿਸ 'ਚ ਸ਼ਗਨਾਂ ਦੇ ਲਿਫ਼ਾਫ਼ੇ ਸਨ। ਉਹ ਭੱਜ ਗਿਆ।
ਇਹ ਵੀ ਪੜ੍ਹੋ : ਲੱਗੀਆਂ ਮੌਜਾਂ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਸੁਫ਼ਨਾ ਹੋਇਆ ਪੂਰਾ
ਇੰਨੇ 'ਚ ਬਜ਼ੁਰਗ ਨੇ ਰੌਲਾ ਪਾਇਆ ਤਾਂ ਪੈਲੇਸ ਦੇ ਵੋਟਰਾਂ ਨੇ ਉਕਤ ਮੁੰਡੇ ਨੂੰ ਫੜ੍ਹ ਲਿਆ ਅਤੇ ਬੈਗ ਬਜ਼ੁਰਗ ਨੂੰ ਵਾਪਸ ਕਰ ਦਿੱਤਾ। ਉਸ ਦੇ 2 ਦੋਸਤ ਮੌਕਾ ਤਾੜਦਿਆਂ ਫ਼ਰਾਰ ਹੋ ਗਏ।
ਫਿਲਹਾਲ ਇਸ ਘਟਨਾ ਬਾਰੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8