ਪੱਕੇ ਤੌਰ ''ਤੇ ਕੈਨੇਡਾ ਭੇਜਣ ਦੇ ਨਾਂ ''ਤੇ ਮਾਰੀ 70 ਲੱਖ ਦੀ ਠੱਗੀ, ਫ਼ਰਜ਼ੀ ਏਜੰਟ ਖ਼ਿਲਾਫ਼ ਮਾਮਲਾ ਦਰਜ

Friday, Feb 02, 2024 - 05:16 AM (IST)

ਈਸੜੂ (ਬੈਨੀਪਾਲ)- ਅਜੋਕੇ ਸਮੇਂ ’ਚ ਫਰਜ਼ੀ ਟ੍ਰੈਵਲ ਏਜੰਟ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਵੱਖੋ-ਵੱਖ ਤਰੀਕਿਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਦੇ ਹਨ। ਅਜਿਹਾ ਹੀ 70 ਲੱਖ ਤੋਂ ਵੱਧ ਠੱਗੀ ਮਾਰ ਕੇ ਧੋਖਾਧੜੀ ਕਰਨ ਦਾ ਮਾਮਲਾ ਪਾਇਲ ਪੁਲਸ ਵਲੋਂ ਦਰਜ ਕੀਤਾ ਗਿਆ ਹੈ। ਪਾਇਲ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਠੱਗੀ ਦਾ ਸ਼ਿਕਾਰ ਹੋਈ ਜਸਮੀਨ ਕੌਰ ਅਤੇ ਠਾਕੁਰ ਸਿੰਘ ਮੰਡੇਰ (ਦੋਵੇਂ ਭੈਣ ਭਰਾ) ਵਾਸੀ ਪਿੰਡ ਜਰਗ ਨੇ ਦੱਸਿਆ ਕਿ ਫਰਜ਼ੀ ਏਜੰਟ ਸੁਖਦੀਪ ਸਿੰਘ ਪਿੰਡ ਢਢੋਗਲ, ਜ਼ਿਲ੍ਹਾ ਸੰਗਰੂਰ ਤੇ ਉਸਦੀ ਪਤਨੀ ਰਮਨਦੀਪ ਕੌਰ ਨੇ ਉਹਨਾਂ ਨੂੰ 10 ਸਾਲ ਦੇ ਮਲਟੀਪਲ ਵੀਜ਼ੇ ਰਾਹੀਂ ਕੈਨੇਡਾ ਭੇਜਣ ਦੇ ਨਾਂ ’ਤੇ 70 ਲੱਖ ਰੁਪਏ ਤੋਂ ਵੱਧ ਰਾਸ਼ੀ ਦੀ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਕਿ ਸੁਖਦੀਪ ਸਿੰਘ ਨੇ ਵਿਸ਼ਵਾਸ ਦਿਵਾਇਆ ਸੀ ਕਿ ਮੇਰੀ ਭੈਣ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵਿਚ ਵਕੀਲ ਹੈ। ਉਸਨੇ ਸਾਡੇ ਨਾਲ ਪੀ.ਆਰ. ਕਰਵਾਉਣ ਦਾ ਅਸ਼ਟਾਮ ’ਤੇ ਲਿਖਤੀ ਰੂਪ ’ਚ ਇਕਰਾਰਨਾਮਾ ਵੀ ਕੀਤਾ ਸੀ।

ਇਹ ਵੀ ਪੜ੍ਹੋ- ਪਿਓ ਨੇ ਕਟਰ ਨਾਲ ਕੱਟਿਆ 8 ਸਾਲਾ ਬੱਚੀ ਦਾ ਗਲਾ, ਕਿਹਾ- 'ਤੇਰੀ ਮਾਂ ਨੂੰ ਵੀ ਇੰਝ ਹੀ ਉਤਾਰਿਆ ਸੀ ਮੌਤ ਦੇ ਘਾਟ'

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਵੀਜ਼ਾ ਆਉਣ ਉਪਰੰਤ ਬੈਂਕ ਰਾਹੀਂ ਸੁਖਦੀਪ ਸਿੰਘ ਤੇ ਰਮਨਦੀਪ ਕੌਰ ਦੇ ਖਾਤੇ ਵਿੱਚ 24 ਲੱਖ ਰੁਪਏ ਦੀ ਰਾਸ਼ੀ ਟਰਾਂਸਫਰ ਕਰਵਾਈ ਸੀ ਅਤੇ ਬਾਕੀ ਰਾਸ਼ੀ ਨਕਦ ਦਿੱਤੀ ਸੀ। ਉਸ ਤੋਂ ਬਾਅਦ ਉਸ ਵਲੋਂ ਲਿਖਤੀ ਰੂਪ ਵਿੱਚ ਦਸਤਖ਼ਤ ਕਰਕੇ ਰਾਸ਼ੀ ਵਸੂਲਣ ਦਾ ਪਰਨੋਟ ਵੀ ਦਿੱਤਾ ਸੀ। ਜਸਮੀਨ ਕੌਰ ਨੇ ਅੱਗੇ ਦੱਸਿਆ ਕਿ ਉਹ ਦੋ ਵਾਰੀ ਦਿੱਲੀ ਏਅਰਪੋਰਟ ਤੋਂ ਵਾਪਿਸ ਆ ਚੁੱਕੀ ਹਾਂ ਕਿਉਂਕਿ ਇੰਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਤੁਸੀ ਇਸ ਵੀਜ਼ੇ ’ਤੇ ਕੈਨੇਡਾ ਨਹੀਂ ਜਾ ਸਕਦੇ। ਠਾਕੁਰ ਸਿੰਘ ਮੰਡੇਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਾਰ-ਵਾਰ ਆਪਣੇ ਵਲੋਂ ਦਿੱਤੀ ਰਾਸ਼ੀ, ਮੇਰੀ ਮਾਤਾ ਦਾ ਦਸਤਖਤ ਕੀਤਾ ਖਾਲੀ ਚੈੱਕ, ਪਾਸਪੋਰਟ, ਪੈਨ ਕਾਰਡ, ਆਧਾਰ ਕਾਰਡ ਮੰਗਦਾ ਰਿਹਾ ਪਰ ਏਜੰਟ ਸੁਖਦੀਪ ਸਿੰਘ ਲਾਰੇ ਹੀ ਲਾਉਂਦਾ ਰਿਹਾ। ਫਿਰ ਉਹ ਆਪਣੀ ਮਾਤਾ, ਭੈਣ ਤੇ ਜੋਗਿੰਦਰ ਸਿੰਘ ਆਜ਼ਾਦ ਤੇ ਹੋਰ ਮੈਂਬਰ ਕਈ ਦਿਨ ਉਸਦੇ ਪਿੰਡ ਢਢੋਗਲ ਜਾਂਦੇ ਰਹੇ ਤਾਂ ਉਹ ਇਕ ਘੰਟੇ ਵਿੱਚ ਆਇਆ ਦਾ ਬਹਾਨਾ ਲਾ ਕੇ ਫਰਾਰ ਹੁੰਦਾ ਰਿਹਾ।

ਇਹ ਵੀ ਪੜ੍ਹੋ- ਮੁਫ਼ਤ ਬਰਗਰ ਨਾ ਖਿਲਾਉਣ 'ਤੇ ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੈਸ਼ ਤੇ ਸੋਨੇ ਦੀ ਚੇਨ ਵੀ ਲੁੱਟੀ

 

ਦੂਜੇ ਪਾਸੇ ਮਨੁੱਖੀ ਅਧਿਕਾਰ ਮੰਚ (ਰਜਿ.) ਪੰਜਾਬ, ਬਲਾਕ ਦੋਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਆਜ਼ਾਦ ਵਾਸੀ ਪਿੰਡ ਜਰਗ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਟਰੈਵਲ ਏਜੰਟ ਸੁਖਦੀਪ ਸਿੰਘ ਨੇ ਉਸਦੀ ਬੇਟੀ ਨੂੰ ਸਟੱਡੀ ਲੋਨ ਰਾਹੀਂ ਕੈਨੇਡਾ ਭੇਜਣ ਦੇ ਨਾਂ ’ਤੇ 3.50 ਲੱਖ ਦੀ ਰਾਸ਼ੀ ਲਈ ਸੀ। ਮੇਰੇ ਵਾਰ-ਵਾਰ ਕਹਿਣ ’ਤੇ ਸਿਰਫ਼ 95,000 ਦੀ ਰਾਸ਼ੀ ਹੀ ਵਾਪਿਸ ਕੀਤੀ। ਜੋ ਉਸਨੇ 2 ਲੱਖ ਰੁਪਏ ਦਾ ਚੈੱਕ ਦਿੱਤਾ ਉਹ ਬੈਂਕ ਆਫ ਇੰਡੀਆ ਵਿੱਚ ਬਾਊਂਸ ਹੋ ਗਿਆ। ਉਸਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਮੈਨੂੰ ਤੇ ਮੇਰੀ ਬੇਟੀ ਨੂੰ ਲੀਗਲ ਨੋਟਿਸ ਭੇਜਿਆ ਕਿ ਮੈਂ ਪਾਸਪੋਰਟ ਦਫ਼ਤਰ ਵਿੱਚ ਕੰਮ ਕਰਦਾ ਹਾਂ। ਇਸ ਤੋਂ ਬਾਅਦ ਉਸ ਵੱਲੋਂ ਜਸਮੀਨ ਕੌਰ, ਠਾਕੁਰ ਸਿੰਘ ਮੰਡੇਰ ਤੇ ਉਸਦੇ ਵਿਰੁੱਧ ਝੂਠੀ ਰਿਪੋਰਟ ਦਰਜ ਕਰਵਾਈ, ਜੋ ਨਿਰਾ ਝੂਠ ਦਾ ਪੁਲੰਦਾ ਸਾਬਿਤ ਹੋਇਆ ਕਿਉਂਕਿ ਮਾਮਲੇ ਦੀ ਜਾਂਚ ਪੜਤਾਲ ਨਿਖਿਲ ਗਰਗ ਡੀ. ਐੱਸ. ਪੀ. ਪਾਇਲ ਪਹਿਲਾਂ ਹੀ ਕਰ ਰਹੇ ਸਨ।

ਅੰਤ ਵਿਚ ਜੋਗਿੰਦਰ ਸਿੰਘ ਆਜ਼ਾਦ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੈਂ ਅਕਸਰ ਹੀ ਵੱਖੋ-ਵੱਖ ਸਮਾਗਮਾਂ ’ਤੇ ਜਾਂਦਾ ਹਾਂ ਮੇਰੀ ਜਾਨ ਨੂੰ ਸੁਖਦੀਪ ਸਿੰਘ ਤੇ ਉਸਦੇ ਪਰਿਵਾਰ ਤੋਂ ਖ਼ਤਰਾ ਹੈ। ਲੱਖਾਂ ਦੀ ਠੱਗੀ ਮਾਰਨ ਵਾਲਾ ਕਿਸੇ ਵੇਲੇ ਸਾਡੇ ਸਾਰਿਆਂ ’ਤੇ ਜਾਨਲੇਵਾ ਹਮਲਾ ਕਰਵਾ ਸਕਦਾ ਹੈ। ਇਸ ਨੂੰ ਜਲਦੀ ਗ੍ਰਿਫਤਾਰ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਪੀੜਤ ਪਰਿਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਪੁਰਜ਼ੋਰ ਮੰਗ ਕੀਤੀ ਹੈ ਕਿ ਫਰਜ਼ੀ ਏਜੰਟਾਂ ਵਿਰੁੱਧ ਕਾਨੂੰਨੀ ਸ਼ਿਕੰਜਾ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ- ਕਤਲ ਦੇ ਕੇਸ 'ਚ ਸਜ਼ਾ ਸੁਣਾਉਣ ਤੋਂ ਬਾਅਦ ਜੱਜ ਨੂੰ ਮਿਲ ਰਹੀਆਂ ਧਮਕੀਆਂ, ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harpreet SIngh

Content Editor

Related News