ਗੁਰੂਹਰਸਹਾਏ: ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਪਿੰਡ ਮਾਦੀ ਕੇ ''ਚ ਚੱਲੀ ਗੋਲੀ

Thursday, Sep 01, 2022 - 10:21 PM (IST)

ਗੁਰੂਹਰਸਹਾਏ: ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਪਿੰਡ ਮਾਦੀ ਕੇ ''ਚ ਚੱਲੀ ਗੋਲੀ

ਗੁਰੂਹਰਸਹਾਏ (ਮਨਜੀਤ) : ਹਲਕਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮਾਦੀ ਵਿਖੇ ਸ਼ਾਮ 4 ਵਜੇ ਦੇ ਕਰੀਬ 2 ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਥੇ ਇਕ ਧਿਰ ਨੇ ਦੂਜੀ ਧਿਰ ’ਤੇ ਗੋਲੀ ਚਲਾ ਦਿੱਤੀ, ਜਿਸ ਦੇ ਚੱਲਦਿਆਂ ਇਕ ਧਿਰ ਦੇ ਵਿਅਕਤੀ ਦੀ ਖੱਬੀ ਅੱਖ ’ਤੇ ਗੋਲੀ ਦਾ ਸ਼ਰਾ ਵੱਜਾ। ਜਾਣਕਾਰੀ ਦਿੰਦਿਆਂ ਥਾਣਾ ਲੱਖੋ ਕੇ ਬਹਿਰਾਮ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਦੇ ਕਰੀਬ ਪਿੰਡ ਮਾਦੀ ਕੇ ਵਿਖੇ ਗੋਲੀ ਚੱਲਣ ਦੀ ਖ਼ਬਰ ਮਿਲੀ।

ਉਨ੍ਹਾਂ ਦੱਸਿਆ ਕਿ 2 ਵਿਦਿਆਰਥੀ ਜੋ ਕਿ ਗੁਰੂਹਰਸਹਾਏ ਦੇ ਗੁਰੂ ਤੇਗ ਬਹਾਦਰ ਸਕੂਲ ’ਚ ਪੜ੍ਹਦੇ ਸਨ, ਜਦ ਉਹ ਸ਼ਾਮ ਨੂੰ ਘਰ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਆਪਣੇ ਘਰ ਜਾ ਕੇ ਦੱਸਿਆ ਕਿ ਬਲਵਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਨੇ ਦੂਜੀ ਧਿਰ ਦੇ ਬੂਟਾ ਸਿੰਘ ਨਾਂ ਦੇ ਵਿਅਕਤੀ ’ਤੇ ਗੋਲੀ ਚਲਾ ਦਿੱਤੀ, ਜਿਸ ਦੇ ਚੱਲਦਿਆਂ ਬੂਟਾ ਸਿੰਘ ਦੀ ਖੱਬੀ ਅੱਖ ’ਤੇ ਗੋਲੀ ਵੱਜੀ ਤੇ ਉੁਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਸਬੰਧਿਤ ਥਾਣੇ ਦੀ ਪੁਲਸ ਨੇ ਮੌਕੇ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਹੇਲੀ ਨੂੰ ਮਿਲਣ ਗਈ ਵਿਧਵਾ ਔਰਤ ਦੇ ਘਰ ਚੋਰਾਂ ਨੇ ਲਾਈ ਸੰਨ੍ਹ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News