ਫਰਨੀਚਰ ਮਾਰਕੀਟ ’ਚ ਅੱਗ, 20 ਤੋਂ ਵੱਧ ਦੁਕਾਨਾਂ ਸੜੀਅਾਂ (ਵੀਡੀਓ)

12/12/2018 11:16:14 AM

ਚੰਡੀਗਡ਼੍ਹ, (ਲਲਨ)- ਸੈਕਟਰ-53/54 ਦੀ ਫਰਨੀਚਰ ਮਾਰਕੀਟ ਵਿਚ ਅੱਜ ਰਾਤ ਭਿਆਨਕ ਅੱਗ ਲਗ ਗਈ, ਜਿਸ ਕਾਰਨ 20 ਤੋਂ 25 ਦੁਕਾਨਾਂ ਪੂਰੀ ਤਰ੍ਹਾਂ ਸੜ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਕਈ ਦੁਕਾਨਦਾਰਾਂ ਨੂੰ ਸਾਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ। ਮਾਰਕੀਟ ਵਿਚ ਅੱਗ ਲੱਗਣ ਦੀ ਗੱਲ ਸੁਣ ਕੇ ਦੁਕਾਨ ਬੰਦ ਕਰਕੇ ਘਰ ਜਾ ਰਹੇ ਦੁਕਾਨਦਾਰ ਤੁਰੰਤ ਮਾਰਕੀਟ ਪਹੁੰਚੇ ਤੇ ਆਪਣੀਆਂ ਦੁਕਾਨਾਂ ’ਚੋਂ ਸਾਮਾਨ ਬਾਹਰ ਕੱਢਿਆ। ਅੱਗ ਲੱਗਣ ਦੀ ਸੂਚਨਾ ਮਿਲਦਿਅਾਂ ਹੀ ਸ਼ਹਿਰ ਦੀ ਐੱਸ. ਐੱਸ. ਪੀ. ਨਿਲਾਂਬਰੀ  ਜਗਦਲੇ, ਸਾਊਥ ਡੀ. ਐੱਸ. ਪੀ. ਤੇ ਸਬੰਧਤ ਥਾਣਾ ਖੇਤਰ ਦੇ ਇੰਚਾਰਜ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਇਸ ਦੇ ਨਾਲ ਹੀ ਮੌਕੇ ’ਤੇ ਡਾਈਜਾਸਟਰ ਟੀਮ ਵੀ ਪਹੁੰਚੀ। ਅੱਗ ’ਤੇ ਕਾਬੂ ਪਾਉਣ ਲਈ ਚੰਡੀਗਡ਼੍ਹ ਤੋਂ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਇਨ੍ਹਾਂ ਗੱਡੀਆਂ ਦਾ ਪਾਣੀ ਖਤਮ ਹੋਣ ਤੋਂ ਬਾਅਦ ਮੋਹਾਲੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਅੱਗ ਨਾਲ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। 


Related News