ਬੱਚਿਆਂ ਦੇ ਝਗੜੇ ਨੂੰ ਲੈ ਕੇ ਕੀਤਾ ਜਾਨਲੇਵਾ ਹਮਲਾ, 18 ਦੋਸ਼ੀਆਂ ''ਤੇ ਪਰਚਾ

8/19/2020 10:24:06 AM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਆਨੰਦ): ਬੱਚਿਆਂ ਦੀ ਲੜਾਈ ਨੂੰ ਲੈ ਕੇ ਵੱਡਿਆਂ ਵਿਚਾਲੇ ਹੋਏ ਝਗੜੇ 'ਚ ਜਾਨਲੇਵਾ ਹਮਲਾ ਕਰਨ ਵਾਲੇ 18 ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਏ.ਐੱਸ.ਆਈ.ਰਮਨ ਕੁਮਾਰ ਨੇ ਦੱਸਿਆ ਕਿ ਸ਼ਾਂਤੀ ਨਗਰ ਵਾਸੀ ਵਰਿੰਦਰ ਨੇ ਬਿਆਨ ਦਿੱਤੇ ਹਨ ਕਿ ਕੁਝ ਬੱਚੇ ਉਨ੍ਹਾਂ ਦੇ ਘਰ ਦੇ ਬਾਹਰ ਖੇਡਦੇ ਹੋਏ ਆਪਸ 'ਚ ਲੜ ਪਏ। ਬੱਚਿਆਂ ਦੀ ਲੜਾਈ ਰੋਕਣ ਲਈ ਆਏ 
ਉਨ੍ਹਾਂ ਦੇ ਮਾਪੇ ਆਪਸ 'ਚ ਝਗੜਨ ਲੱਗੇ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਗਾਲਾਂ ਕੱਢਣ ਲੱਗੇ। 

ਉਸ ਨੇ ਅਤੇ ਉਸ ਦੇ ਭਰਾ ਜਤਿੰਦਰ ਨੇ ਜਦ ਉਕਤ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਗੋਰੀ ਨੇ ਪਿਸਤੌਲ ਨਾਲ ਫਾਇਰ ਕੀਤਾ, ਜਦਕਿ ਵਿੱਕੀ ਨੇ ਗੰਡਾਸੀ ਦਾ ਵਾਰ ਉਸਦੇ ਭਰਾ ਦੇ ਸਿਰ 'ਤੇ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਏ. ਐੱਸ. ਆਈ. ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਗੋਰੀ, ਵਿੱਕੀ, ਕੋਮਲ, ਸੈਮ ਅਤੇ ਉਨ੍ਹਾਂ ਦੇ 11 ਅਣਪਛਾਤੇ ਸਾਥੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


Shyna

Content Editor Shyna