ਪਿੰਡ ਸੇਖ਼ਵਾ ਦੇ ਖੇਤਾਂ ''ਚ ਭਰਿਆ ਉਪਰਲੇ ਪਿੰਡਾਂ ਦੇ ਮੀਂਹ ਦਾ ਪਾਣੀ, ਫ਼ਸਲਾਂ ਡੁੱਬਣ ਦਾ ਖਦਸ਼ਾ

07/21/2020 5:00:27 PM

ਜ਼ੀਰਾ (ਗੁਰਮੇਲ ਸੇਖ਼ਵਾ) - ਸਾਉਣ ਮਹੀਨੇ ਦੀ ਆਮਦ 'ਤੇ ਬੀਤੇ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਇਲਾਕੇ ਦੇ ਉਪਰਲੇ ਪਿੰਡਾਂ ਦਾ ਪਾਣੀ ਪਿੰਡ ਸੇਖ਼ਵਾਂ ਅੰਦਰ ਆ ਗਿਆ ਹੈ। ਖੇਤਾਂ ’ਚ ਪਾਣੀ ਭਰ ਜਾਣ ਕਾਰਨ ਕਈ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪਿੰਡ ਸੇਖ਼ਵਾ ਦੇ ਕਿਸਾਨ ਗੁਰਪ੍ਰੀਤ ਸਿੰਘ, ਵੀਰ ਸਿੰਘ, ਦਲੀਪ ਸਿੰਘ, ਮੁਖਤਿਆਰ ਸਿੰਘ, ਰਾਮ ਸਿੰਘ, ਸੇਵਕ ਸਿੰਘ, ਪ੍ਰੇਮ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਚਮਕੌਰ ਸਿੰਘ, ਮੇਜਰ ਸਿੰਘ, ਜਸਕਰਨ ਸਿੰਘ ਮੈਂਬਰ ਪੰਚਾਇਤ, ਗੁਰਪ੍ਰ੍ਰੇਮ ਸਿੰਘ ਬੱਬੂ ਸਰਪੰਚ ਆਦਿ ਕਿਸਾਨਾਂ ਨੇ ਦੱਸਿਆ ਕਿ ਸੇਖ਼ਵਾ ਦੇ ਚੜ੍ਹਦੇ ਵਾਲੇ ਪਾਸੇ ਪਿੰਡ ਮਨਸੂਰਵਾਲ, ਪੰਡੋਰੀ, ਲੌਂਗੋਦੇਵਾ, ਚੋਟੀਆਂ ਖੁਰਦ ਅਤੇ ਹੋਰ ਬਹੁਤ ਸਾਰੇ ਪਿੰਡਾਂ ਦਾ ਪਾਣੀ ਪਿੰਡ ਸੇਖ਼ਵਾ ਵਿਖੇ ਆ ਜਾਂਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਜਾਂਦੀਆਂ ਹਨ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਕਿਸਾਨਾਂ ਨੇ ਦੱਸਿਆ ਕਿ ਪਿੰਡ ਸੇਖ਼ਵਾ ਦੇ ਵਿਚਕਾਰ ਦੀ ਨੈਸ਼ਨਲ ਹਾਈਵੇ-54 ਲੰਘਦੀ ਹੈ। ਪਿੰਡ ਦੇ ਦੋਵੇਂ ਪਾਸੇ ਨਹਿਰਾਂ ਹੋਣ ਕਾਰਨ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ, ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਪਾਣੀ ਦੇ ਕੁਦਰਤੀ ਵਹਾਅ ਲਈ ਪਾਈਪਾਂ ਨੱਪੀਆਂ ਗਈਆਂ ਸਨ। ਜਿਸ ਕਰਕੇ ਇਹ ਪਾਣੀ ਦਾ ਨਿਕਾਸ ਸਹੀ ਹੋ ਜਾਂਦਾ ਸੀ ਤੇ ਕਿਸਾਨਾਂ ਦੀਆਂ ਫ਼ਸਲਾਂ ਡੁੱਬਣੋਂ ਬਚ ਜਾਂਦੀਆਂ ਸਨ। ਪਰ ਕੁਝ ਸਮਾਂ ਪਹਿਲਾਂ ਇਹ ਨਿਕਾਸੀ ਵਾਲੀ ਪੁਲੀ ਜਿਸਦੀ ਜ਼ਮੀਨ ਵੀ ਸਰਕਾਰੀ ਹੈ, ਨੂੰ ਕੁਝ ਅਫ਼ਸਰਾਂ ਵੱਲੋਂ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਵਿਚ ਮੁੜ ਪਾਣੀ ਭਰ ਗਿਆ ਹੈ। 

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਕੁੰਭਕਰਨੀ ਨੀਂਦ ਸੁੱਤੇ ਪ੍ਰਸ਼ਾਸ਼ਨ ਕੋਲ ਮੰਗ ਕਰਦਿਆਂ ਕਿਹਾ ਕਿ ਜੇ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਉਪਰਲੇ ਪਿੰਡਾਂ ਦਾ ਤੇਜ਼ ਵਹਾਅ ਵਾਲਾ ਪਾਣੀ ਪਿੰਡ ਸੇਖਵਾਂ ਅੰਦਰ ਦਾਖ਼ਲ ਹੋ ਜਾਵੇਗਾ। ਪਾਣੀ ਆਉਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦੇ ਡੁੱਬਣ ਦਾ ਭਾਰੀ ਖਦਸ਼ਾ ਹੈ, ਜਿਸ ਸਬੰਧੀ ਪ੍ਰਸ਼ਾਸਨ ਨੂੰ ਜਲਦ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਵਾਲੀ ਪੁਲੀ ਨੂੰ ਬੰਦ ਕਰਵਾਉਣ ਵਾਲੇ ਅਫ਼ਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਇਸ ਸਬੰਧੀ ਜ਼ੀਰਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਸ: ਇੰਦਰਜੀਤ ਸਿੰਘ ਜ਼ੀਰਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣਾ ਜ਼ੁਰਮ ਹੈ, ਜਿਸ ਸਬੰਧੀ ਉਨ੍ਹਾਂ ਨੇ ਐੱਸ.ਡੀ.ਐੱਮ. ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰਨ ਦਾ ਵਿਸ਼ਵਾਸ ਜਤਾਇਆ। ਇਸ ਸਬੰਧੀ ਜਦੋਂ ਐੱਸ.ਡੀ.ਐੱਮ. ਜ਼ੀਰਾ ਨਾਲ ਗੱਲਬਾਤ ਕਰਨ ਦੇ ਯਤਨ ਕੀਤੇ ਗਏ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ


rajwinder kaur

Content Editor

Related News