ਫਿਰੋਜ਼ਪੁਰ: ਕੋਰੋਨਾ ਨਾਲ ਹੋਈ 67 ਸਾਲ ਦੇ ਵਿਅਕਤੀ ਦੀ ਮੌਤ

Thursday, Nov 12, 2020 - 05:12 PM (IST)

ਫਿਰੋਜ਼ਪੁਰ: ਕੋਰੋਨਾ ਨਾਲ ਹੋਈ 67 ਸਾਲ ਦੇ ਵਿਅਕਤੀ ਦੀ ਮੌਤ

ਫਿਰੋਜ਼ਪੁਰ(ਕੁਮਾਰ): ਫਿਰੋਜ਼ਪੁਰ ਸ਼ਹਿਰ 'ਚ ਅੱਜ ਕੋਰੋਨਾ ਨਾਲ ਇਕ 67 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਜ਼ਿਲ੍ਹਾ ਭਰ 'ਚ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 131 ਤੱਕ ਪਹੁੰਚ ਗਈ ਹੈ। ਅੱਜ ਨੌ ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ 'ਚ ਹੁਣ ਤੱਕ 4279 ਕੋਰੋਨਾ ਪੀੜਤ ਮਰੀਜ਼ ਪਾਏ ਗਏ ਹਨ ਜਿਨ੍ਹਾਂ 'ਚੋਂ 4089 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 60 ਲੋਕਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਇਰਸ ਤੋਂ ਬਚਣ ਲਈ ਲੋਕ ਸਰਕਾਰ ਵੱਲੋਂ ਜਾਰੀ ਗਾਈਡਲਾਇੰਸ ਦੀ ਪਾਲਨਾ ਕਰਨ। 


author

Aarti dhillon

Content Editor

Related News