ਕੋਟਕਪੂਰਾ ਦੇ ਮੁੱਖ ਚੌਕ ''ਚ ਲੱਗੇ ਕਿਸਾਨਾਂ ਦੇ ਧਰਨੇ ਤੋਂ ਦੁਕਾਨਦਾਰ ਪ੍ਰੇਸ਼ਾਨ, ਕੀਤਾ ਵਿਰੋਧ

10/17/2018 2:12:28 PM

ਫਰੀਦਕੋਟ (ਜਗਤਾਰ) - ਫਰੀਦਕੋਟ-ਕੋਟਕਪੂਰਾ ਦੇ ਮੁਖ ਚੌਕ 'ਚ ਕਿਸਾਨਾਂ ਦੇ ਲਗਾਤਾਰ 2 ਦਿਨਾਂ ਤੋਂ ਲੱਗ ਰਹੇ ਧਰਨੇ ਕਾਰਨ ਰਾਸਤੇ ਬੰਦ ਹੋ ਜਾਣ 'ਤੇ ਦੁਕਾਨਦਾਰਾਂ ਬਹੁਤ ਪ੍ਰੇਸ਼ਾਨ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਵਲੋਂ ਅੱਜ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਹੁਣ ਕਿਸਾਨਾਂ ਨੇ ਬਾਜ਼ਾਰ 'ਚ ਧਰਨਾ ਲਗਾ ਕੇ ਗਾਹਕਾਂ ਦੇ ਆਉਣ 'ਤੇ ਰੋਕ ਲਗਾਈ ਹੋਈ ਹੈ, ਜਿਸ ਕਾਰਨ ਉਹ ਸਾਰਾ ਦਿਨ ਖਾਲੀ ਬੈਠੇ ਰਹਿੰਦੇ ਹਨ। 
ਕਿਸਾਨਾਂ ਦੇ ਇਸ ਧਰਨੇ ਕਾਰਨ ਦੁਕਾਨਦਾਰ ਸੜਕਾਂ 'ਤੇ ਆ ਕੇ ਵਿਰੋਧ ਕਰ ਰਹੇ ਹਨ ਪਰ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਦੁਕਾਨਦਾਰਾਂ ਨੂੰ ਵਿਰੋਧ ਕਰਨ ਤੋਂ ਮਨ੍ਹਾ ਕਰ ਰਹੇ ਹਨ।


Related News