ਜਲੰਧਰ ''ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart ''ਚ ਲੱਗੀ ਅੱਗ! ਪਈਆਂ ਭਾਜੜਾਂ

Thursday, Aug 06, 2026 - 03:35 PM (IST)

ਜਲੰਧਰ ''ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart ''ਚ ਲੱਗੀ ਅੱਗ! ਪਈਆਂ ਭਾਜੜਾਂ

ਜਲੰਧਰ (ਸੋਨੂੰ)- ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਡੀ-ਮਾਰਟ ਵਿਚ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਲੋਕ ਭੱਜ ਕੇ ਬਾਹਰ ਨਿਕਲੇ। ਦਰਅਸਲ ਫਾਇਰ ਵਿਭਾਗ ਵੱਲੋਂ ਅੱਗ ਲੱਗਣ ਦੀ ਸੂਚਨਾ ਦੇ ਕੇ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਲੋਕਾਂ ਨੂੰ ਬਾਹਰ ਆਉਣ ਦੀ ਅਪੀਲ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕ ਡ੍ਰਿਲ ਦੌਰਾਨ ਲੋਕਾਂ ਨੂੰ ਪਹਿਲਾਂ ਤੋਂ ਜਾਗਰੂਕ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ।

PunjabKesari

ਮੌਕ ਡ੍ਰਿਲ ਦੌਰਾਨ ਫਾਇਰ ਵਿਭਾਗ ਨੇ ਅਚਾਨਕ ਮਾਲ 'ਚ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਰਿਹਰਸਲ ਕੀਤੀ। ਸੰਪਰਕ ਕਰਨ 'ਤੇ ਅਧਿਕਾਰੀ ਨੇ ਮਾਲ ਸਟਾਫ਼ ਦਾ ਹਵਾਲਾ ਦਿੱਤਾ ਕਿ ਉਸ ਨੇ ਮੌਕ ਡ੍ਰਿਲ ਬਾਰੇ ਜਨਤਾ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਅਧਿਕਾਰੀ ਨੇ ਕਿਹਾ ਕਿ ਇਹ ਇਕ ਸਾਲਾਨਾ ਮੌਕ ਡ੍ਰਿਲ ਸੀ ਅਤੇ ਮਾਲ ਵੱਲੋਂ ਮੌਕ ਡ੍ਰਿਲ ਨੂੰ ਲੈ ਕੇ ਫੋਨ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ

PunjabKesari

ਉਥੇ ਹੀ ਅਧਿਕਾਰੀ ਨੇ ਕਿਹਾ ਕਿ ਮਾਲ ਸਟਾਫ਼ ਨੇ ਘਬਰਾਹਟ ਤੋਂ ਬਚਣ ਲਈ ਗਾਹਕਾਂ ਨੂੰ ਪਹਿਲਾਂ ਹੀ ਮੌਕ ਡ੍ਰਿਲ ਬਾਰੇ ਸੂਚਿਤ ਕਰ ਦਿੱਤਾ ਸੀ। ਮਾਲ ਦੇ ਇਕ ਕਰਮਚਾਰੀ ਨੇ ਇਹ ਵੀ ਦੱਸਿਆ ਕਿ ਇਹ ਮੌਕ ਡ੍ਰਿਲ ਹਰ ਤਿੰਨ ਦਿਨਾਂ ਬਾਅਦ ਕੀਤੀ ਜਾਂਦੀ ਹੈ। ਹਾਲਾਂਕਿ ਕਰਮਚਾਰੀ ਵੱਲੋਂ ਜਨਤਾ ਨੂੰ ਮੌਕ ਡ੍ਰਿਲ ਨੂੰ ਲੈ ਕੇ ਜਾਣੂੰ ਨਹੀਂ ਕਰਵਾਇਆ ਗਿਆ ਸੀ। ਇਸ ਦੌਰਾਨ ਕਰਮਚਾਰੀ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ: ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News