ਸੁਲਤਾਨਪੁਰ ਲੋਧੀ ਪੁਲਸ ਦੀ ਵੱਡੀ ਕਾਰਵਾਈ, ਵਿਦੇਸ਼ ਬੈਠੇ ਗੈਂਗਸਟਰ ਦੇ ਮੁੱਖ ਸ਼ੂਟਰ ਨੂੰ ਹਥਿਆਰਾਂ ਸਮੇਤ ਦਬੋਚਿਆ

Friday, Jul 31, 2026 - 07:55 AM (IST)

ਸੁਲਤਾਨਪੁਰ ਲੋਧੀ ਪੁਲਸ ਦੀ ਵੱਡੀ ਕਾਰਵਾਈ, ਵਿਦੇਸ਼ ਬੈਠੇ ਗੈਂਗਸਟਰ ਦੇ ਮੁੱਖ ਸ਼ੂਟਰ ਨੂੰ ਹਥਿਆਰਾਂ ਸਮੇਤ ਦਬੋਚਿਆ

ਸੁਲਤਾਨਪੁਰ ਲੋਧੀ (ਸੋਢੀ) : ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਪਿਛਲੇ ਸਾਲ ਪਿੰਡ ਸ਼ਾਹਜਹਾਨਪੁਰ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਪੁੱਤਰ ਮੱਸਾ ਰਾਮ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਮੁੱਖ ਸ਼ੂਟਰ ਹਰਵਿੰਦਪਾਲ ਮੱਟੂ ਉਰਫ ਇੰਦੂ ਪੁੱਤਰ ਬਲਦੇਵ ਰਾਜ ਨਿਵਾਸੀ ਤਲਵੰਡੀ ਮਾਧੋ (ਥਾਣਾ ਸ਼ਾਹਕੋਟ, ਜ਼ਿਲਾ ਜਲੰਧਰ) ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਹੈ। ਹਰਿੰਦਰ ਸਿੰਘ ਗਿੱਲ, ਪੀ. ਪੀ. ਐੱਸ. ਪੁਲਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ ਨੇ ਦੱਸਿਆ ਕਿ ਧਰੇਂਦਰ ਵਰਮਾ, ਆਈ. ਪੀ. ਐੱਸ. ਏ. ਐੱਸ. ਪੀ. ਸਬ-ਡਵੀਜਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਐੱਸ. ਆਈ. ਰਮਨ ਕੁਮਾਰ ਇੰਚਾਰਜ ਸੀ. ਆਈ. ਏ. ਕਪੂਰਥਲਾ ਅਤੇ ਏ. ਐੱਸ. ਆਈ. ਦਵਿੰਦਪਾਲ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼ ਪਰਚਾ ਦਰਜ! 'ਲੁੱਕ ਆਊਟ ਸਰਕੂਲਰ' ਨੋਟਿਸ ਜਾਰੀ

ਉਨ੍ਹਾਂ ਵਾਪਰੀ ਘਟਨਾ ਬਾਰੇ ਦੱਸਿਆ ਕਿ ਪਿਛਲੇ ਸਾਲ ਮਿਤੀ 1 ਨਵੰਬਰ .2025 ਨੂੰ ਹਰਜਿੰਦਰ ਸਿੰਘ ਪੁੱਤਰ ਮੱਸਾ ਰਾਮ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ’ਤੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 270 ਮਿਤੀ 2 ਨਵੰਬਰ 2025 ਅ/ਧ 109 ਬੀ. ਐੱਨ. ਐੱਸ., 25 ਅਸਲਾ ਐਕਟ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਿਊਮਨ ਅਤੇ ਟੈਕਨੀਕਲ ਸੋਰਸਾਂ ਰਾਹੀਂ ਇਸ ਵਾਰਦਾਤ ਦੀ ਰੈਕੀ ਕਰਨ ਵਾਲੇ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਰੇਸ਼ਮ ਵਾਸੀ ਸ਼ਾਹਜਹਾਨਪੁਰ ਨੂੰ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਅਜੇ ਕੁਮਾਰ ਉਰਫ ਬਿੱਲਾ ਪੁੱਤਰ ਸੰਤੋਖ ਸਿੰਘ ਉਰਫ ਗੋਸ਼ਾ ਵਾਸੀ ਸ਼ਾਹਜਹਾਨਪੁਰ, ਥਾਣਾ ਸੁਲਤਾਨਪੁਰ ਲੋਧੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਵਾਰਦਾਤ ਵਿਚ ਵਰਤਿਆ ਦੇਸੀ ਪਿਸਟਲ 30 ਬੋਰ ਬਰਾਦ ਕੀਤਾ ਗਿਆ ਸੀ ਅਤੇ ਇਸ ਮੁਕੱਦਮਾ ਵਿਚ ਕੁੱਲ 12 ਦੋਸ਼ੀ ਨਾਮਜ਼ਦ ਕੀਤੇ ਗਏ ਸਨ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਵਾਰਦਾਤ ਨੂੰ ਵਿਦੇਸ਼ ਵਿਚ ਬੈਠੇ ਜਗਦੀਪ ਸਿੰਘ ਉਰਫ ਜੱਗਾ ਫੂਕੀਵਾਲ ਪੁੱਤਰ ਨਿਰਮਲ ਸਿੰਘ ਵਾਸੀ ਸ਼ਾਹਜਹਾਨਪੁਰ, ਥਾਣਾ ਸੁਲਤਾਨਪੁਰ ਲੋਧੀ ਵੱਲੋਂ ਆਪਣੇ ਸਾਥੀਆਂ ਰਾਹੀਂ ਅੰਜਾਮ ਦਿੱਤਾ ਗਿਆ ਹੈ। ਇਸ ਵਾਰਦਾਤ ਵਿਚ ਰਹਿੰਦੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਸ਼ੂਟਰ ਹਰਵਿੰਦਪਾਲ ਮੱਟੂ ਉਰਫ ਇੰਦੂ ਪੁੱਤਰ ਬਲਦੇਵ ਰਾਜ ਵਾਸੀ ਤਲਵੰਡੀ ਮਾਧੋ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੂੰ ਵੀ ਹੁਣ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਇੱਕ ਪਿਸਟਲ ਗਲੋਕ ਸਮੇਤ 8 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਦੋਵਾਂ ਸਦਨਾਂ 'ਚ 'ਐਂਟੀ ਪੇਪਰ ਲੀਕ ਬਿੱਲ' ਪਾਸ, PM ਮੋਦੀ ਬੋਲੇ- ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ

ਐੱਸ. ਪੀ. ਹਰਿੰਦਰ ਸਿੰਘ ਗਿੱਲ ਨੇ ਹੋਰ ਦੱਸਿਆ ਕਿ ਇਸ ਮੁਕੱਦਮੇ ਵਿਚ ਪਹਿਲਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਵਿਚ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਰੇਸ਼ਮ, ਅਜੇ ਕੁਮਾਰ ਉਰਫ ਬਿੱਲਾ ਪੁੱਤਰ ਸੰਤੋਖ ਸਿੰਘ ਉਰਫ ਗੋਸ਼ਾ, ਹਰਵਿੰਦਰ ਸਿੰਘ ਉਰਫ ਬਬਲਾ ਪੁੱਤਰ ਹਰਬੰਸ ਸਿੰਘ ਵਾਸੀ ਤਲਵੰਡੀ ਮਹਿਮਾ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ, ਤੀਰਥ ਸਿੰਘ ਉਰਫ ਡੌਨ ਪੁੱਤਰ ਅਵਤਾਰ ਸਿੰਘ ਵਾਸੀ ਤਲਵੰਡੀ ਮਹਿਮਾ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ, ਕਰਨ ਕੁਮਾਰ ਉਰਫ ਗੋਲਡੀ ਪੁੱਤਰ ਬਲਬੀਰ ਸਿੰਘ ਵਾਸੀ ਜੱਬੋਵਾਲ ਥਾਣਾ ਸੁਲਤਾਨਪੁਰ ਲੋਧੀ, ਬਲਜੀਤ ਸਿੰਘ ਉਰਫ ਬੌਬੀ ਪੁੱਤਰ ਬਲਵਿੰਦਰ ਸਿੰਘ ਵਾਸੀ ਭਾਣੋਲੰਗਾ ਥਾਣਾ ਸਦਰ ਕਪੂਰਥਲਾ, ਜਸ਼ਨਦੀਪ ਸਿੰਘ ਉਰਫ ਬੱਲੂ ਪੁੱਤਰ ਬਲਵਿੰਦਰ ਸਿੰਘ ਵਾਸੀ ਭਾਣੋਲੰਗਾ ਥਾਣਾ ਸਦਰ ਕਪੂਰਥਲਾ, ਗੁਲਸ਼ਨ ਕੁਮਾਰ ਪੁੱਤਰ ਸੰਤੋਖ ਸਿੰਘ ਉਰਫ ਗੋਸ਼ਾ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ, ਪ੍ਰਿੰਸ ਪੁੱਤਰ ਬਲਵਿੰਦਰ ਰਾਮ ਵਾਸੀ ਨਵਾਂ ਪਿੰਡ ਦੋਨੇਵਾਲ ਥਾਣਾ ਲੋਹੀਆਂ ਜ਼ਿਲਾ ਜਲੰਧਰ, ਅਰਸ਼ਪ੍ਰੀਤ ਪੁੱਤਰ ਨਿੰਦਰ ਵਾਸੀ ਕਾਹਲਵਾਂ ਥਾਣਾ ਸਦਰ ਕਪੂਰਥਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁੱਖ ਸ਼ੂਟਰ ਹਰਵਿੰਦਪਾਲ ਮੱਟੂ ਉਰਫ ਇੰਦੂ ਪੁੱਤਰ ਬਲਦੇਵ ਰਾਜ ਨਿਵਾਸੀ ਤਲਵੰਡੀ ਮਾਧੋ ਦੇ ਕਾਬੂ ਹੋਣ ਨਾਲ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਜੱਗਾ ਫੂਕੀਵਾਲ ਗੈਂਗ ਦਾ ਪਰਦਾਫਾਸ਼ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News