ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Saturday, Aug 24, 2019 - 01:56 AM (IST)

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਗਿੱਦੜਬਾਹਾ (ਸੰਧਿਆ ਜਿੰਦਲ)— ਪਿੰਡ ਬੁੱਟਰ ਬਖੂਆ 'ਚ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਹਸਪਤਾਲ 'ਚ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਬਲਵਿੰਦਰ ਸਿੰਘ (45) ਪੁੱਤਰ ਸੁਰਜੀਤ ਸਿੰਘ ਸ਼ੁਕੱਰਵਾਰ ਦੁਪਹਿਰ ਖੇਤਾਂ 'ਚ ਮੋਟਰ ਚਲਾਉਣ ਗਿਆ ਸੀ ਤੇ ਮੋਟਰ ਨਜ਼ਦੀਕ ਟਰਾਂਸਫਾਰਮਰ ਦਾ ਸਵਿੱਚ ਕੱਟਿਆ ਹੋਇਆ ਸੀ ਅਤੇ ਜਦੋਂ ਉਸ ਨੇ ਸਵਿੱਚ ਦਬਾਉਣ ਲਈ ਹੱਥ ਲਾਇਆ ਤਾਂ ਉਸ 'ਚ ਕਰੰਟ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖੇਤਾਂ 'ਚ ਕੁਝ ਦੂਰੀ 'ਤੇ ਕੰਮ ਕਰ ਰਹੇ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਜ਼ੋਰਦਾਰ ਧਮਾਕਾ ਸੁਣਿਆ ਅਤੇ ਉਥੇ ਜਾ ਕੇ ਦੇਖਿਆ ਤਾਂ ਟਰਾਂਸਫਾਰਮਰ ਧਮਾਕੇ ਕਾਰਨ ਫਟ ਗਿਆ ਸੀ ਤੇ ਉਸ 'ਚੋਂ ਤੇਲ ਨਿਕਲ ਰਿਹਾ ਸੀ ਤੇ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। 
ਪਿੰਡ ਵਾਸੀਆਂ ਨੇ ਦੱਸਿਆ ਕਿ ਬਲਵਿੰਦਰ ਕੋਲ ਕਰੀਬ 5 ਏਕੜ ਜ਼ਮੀਨ ਹੈ ਤੇ ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਮਾਮਲੇ ਦੇ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਰੱਖਵਾ ਦਿੱਤਾ ਹੈ, ਜਿਥੇ ਸਵੇਰੇ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ।


 


author

KamalJeet Singh

Content Editor

Related News