ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਦੋ ਧੀਆਂ ਦੇ ਪਿਓ ਨੇ ਗਲ਼ ਲਾਈ ਮੌਤ
Friday, Apr 21, 2023 - 05:05 PM (IST)
ਅਮਰਗੜ੍ਹ (ਸ਼ੇਰਗਿੱਲ) : ਪਿੰਡ ਜੈਨਪੁਰ ਦੇ ਵਸਨੀਕ 38 ਸਾਲਾ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਿਸਾਨ ਭੁਪਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦਾ ਪਤੀ ਬਰਸੀਮ ’ਤੇ ਸਪਰੇਅ ਕਰਨ ਦਾ ਕਹਿ ਕੇ ਘਰੋਂ ਦਵਾਈ ਵਾਲੀ ਸ਼ੀਸ਼ੀ ਚੁੱਕ ਮੋਟਰ ’ਤੇ ਗਏ ਸੀ ਪਰ ਕੁਝ ਸਮੇਂ ਬਾਅਦ ਅੰਦਰ ਆ ਕੇ ਲੰਮੇ ਪੈ ਗਏ। ਜਦੋਂ ਮੈਂ ਉਨ੍ਹਾਂ ਨੂੰ ਰੋਟੀ ਖਾਣ ਲਈ ਕਹਿਣ ਗਈ ਤਾਂ ਉਹ ਬੇ-ਸੁਧ ਪਏ ਸੀ ਅਤੇ ਮੂੰਹ ’ਚੋਂ ਝੱਗ ਆ ਰਹੀ ਸੀ। ਇਸ ਦੌਰਾਨ ਅਸੀਂ ਉਨ੍ਹਾਂ ਦੇ ਦੋਸਤ ਨੂੰ ਫੋਨ ਕੀਤਾ ਅਤੇ ਜਦ ਹਸਪਤਾਲ ਲਿਜਾ ਰਹੇ ਸੀ ਤਾਂ ਉਨ੍ਹਾਂ ਦੀ ਰਸਤੇ ’ਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮਾਨਸਾ ਦੇ ਜਗਤਾਰ ਸਿੰਘ ਦੀ ਮਹਾਰਾਸ਼ਟਰ ’ਚ ਮੌਤ, ਪੰਜ ਧੀਆਂ ਦਾ ਪਿਓ ਸੀ ਮ੍ਰਿਤਕ
ਮ੍ਰਿਤਕ ਦੇ ਦੋਸਤ ਸੁਖਦੀਪ ਸਿੰਘ ਗੋਲਡੀ ਸਰਪੰਚ ਨੇ ਦੱਸਿਆ ਕਿ ਉਹ 6 ਵਿੱਘੇ ਜ਼ਮੀਨ ਦਾ ਮਾਲਕ ਅਤੇ ਦੋ ਧੀਆਂ ਦਾ ਪਿਓ ਸੀ, ਜੋ ਪਿਛਲੇ ਕਈ ਦਿਨਾਂ ਤੋਂ ਚਿੰਤਾ ’ਚ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਕਸਰ ਦੱਸਿਆ ਕਰਦਾ ਸੀ ਕਿ ਉਸਨੇ ਸਰਕਾਰੀ ਅਤੇ ਸਹਿਕਾਰੀ ਬੈਂਕ ਦਾ ਕਾਫ਼ੀ ਕਰਜ਼ਾ ਦੇਣਾ ਹੈ, ਜਿਸ ਨੇ ਉਸਦੀ ਜਾਨ ਲੈ ਲਈ ਹੈ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਪੀੜਤ ਪਰਿਵਾਰ ਦੀ ਸਹਾਇਤਾ ਅਤੇ ਇਕ ਜੀਅ ਨੂੰ ਨੌਕਰੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਮਲੋਟ ਤੋਂ ਦੁਖ਼ਦਾਇਕ ਖ਼ਬਰ: ਪ੍ਰੈਕਟਿਸ ਕਰ ਰਹੇ 17 ਸਾਲਾ ਅਥਲੀਟ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਗੁਰਤੇਜ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।