ਟਰਾਂਸਪੋਰਟ ਦਫਤਰ ਦੀਆਂ ਮਿਲ ਰਹੀਆਂ ਸ਼ਿਕਾਇਤਾਂ ''ਤੇ SDM ਨੇ ਕੱਸਿਆ ਸ਼ਿਕੰਜ਼ਾ

01/10/2020 2:32:10 PM

ਫਰੀਦਕੋਟ (ਜਗਤਾਰ) - ਟਰਾਂਸਪੋਰਟ ਦਫਤਰ ਦੇ ਸਬੰਧ 'ਚ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਫਰੀਦਕੋਟ ਦੇ ਐੱਸ.ਡੀ.ਐੱਮ. ਪਰਮਦੀਪ ਸਿੰਘ ਵਲੋਂ ਅੱਜ ਅਧਿਕਾਰੀਆਂ ਨਾਲ ਮਿਲ ਦਫਤਰ 'ਚ ਅਚਨਚੇਤ ਰੇਡ ਮਾਰੀ ਗਈ। ਟਰਾਂਸਪੋਰਟ ਦਫਤਰ 'ਚ ਇਹ ਛਾਪੇਮਾਰੀ ਡੀ.ਸੀ ਕੁਮਾਰ ਸੌਰਭ ਰਾਜਦੀ ਅਗਵਾਈ 'ਚ ਤਹਿਸੀਲਦਾਰ ਅਤੇ ਪੁਲਸ ਟੀਮ ਨਾਲ ਮਿਲ ਐੱਸ.ਡੀ.ਐੱਮ. ਵਲੋਂ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਆਪਣੀ ਟੀਮ ਨਾਲ ਮਿਲ ਦਫਤਰ ਦੇ ਏਜੰਟਾਂ ਦੇ ਸਥਾਨਾਂ ਦੀ ਛਾਪੇਮਾਰੀ ਕੀਤੀ ਅਤੇ ਜ਼ਰੂਰੀ ਪੇਪਰਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਉਨ੍ਹਾਂ ਨੇ ਕਈ ਕਾਗਜਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

PunjabKesari

ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਪਰਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਦੇ ਸਟਾਫ ਵਲੋਂ ਏਜੰਟਾਂ ਨਾਲ ਮਿਲ ਨਾਜ਼ਾਇਤ ਤੌਰ 'ਤੇ ਕੰਮ ਕਰਨ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਡੀ.ਸੀ ਦੇ ਹੁਕਮਾਂ 'ਤੇ ਮਿੰਨੀ ਸੈਕਟਰ, ਕੁਝ ਟਾਈਪਿਸਟ ਅਤੇ ਫੋਟੋ ਸਟੇਟ ਕਰਨ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ, ਜਿਥੋਂ ਬਰਾਮਦ ਹੋਏ ਜ਼ਰੂਰੀ ਕਾਗਜ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਫਤਰ ਦੇ ਮੁਲਾਜਮਾਂ ਤੋਂ ਲਾਇਸੈਂਸ ਦੀ ਮੰਗ ਵੀ ਕੀਤੀ ਗਈ ਸੀ, ਜੋ ਉਹ ਮੌਕੇ 'ਤੇ ਦਿਖਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ 'ਤੇ ਜੇਕਰ ਕੋਈ ਗੜਬੜੀ ਹੋਈ ਤਾਂ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾਵੇਗੀ।

PunjabKesari


rajwinder kaur

Content Editor

Related News