ਆਰਮੀ ਦੇ ਜੈਗ ਟੈਸਟ ’ਤੋਂ ਫਰੀਦਕੋਟ ਦੇ ਬੀਰ ਕੰਵਰ ਨੇ ਹਾਸਲ ਕੀਤਾ ਪਹਿਲਾ ਸਥਾਨ

03/02/2020 4:42:05 PM

ਫਰੀਦਕੋਟ - ਫਰੀਦਕੋਟ ਦੇ ਰਹਿਣ ਵਾਲੇ ਬੀਰ ਕੰਵਰ ਸਿੰਘ ਸੰਧੂ ਨੇ ਆਰਮੀ ਦੇ ਜੈਗ (ਜੱਜ ਐਡਵੋਕੇਟ ਜਨਰਨ) ਟੈਸਟ ’ਚੋਂ ਪੂਰੇ ਦੇਸ਼ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਬੀਰ ਕੰਵਰ ਸੰਧੂ ਨੇ ਵਕਾਲਤ ਦੀ ਉੱਚ ਸਿੱਖਿਆ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਉਸ ਨੇ ਆਰਮੀ ਦਾ ਜੈਗ ਟੈਸਟ ਭਰਿਆ, ਜਿਸ ਸਦਕਾ ਉਸ ਦੇ ਹੱਥ ਅੱਜ ਸਫਲਤਾ ਲੱਗ ਗਈ। ਇਸ ਸਫਲਤਾ ਦੇ ਤਹਿਤ ਉਹ ਭਾਰਤੀ ਸੈਨਾ ’ਚ ਜੱਜ ਐਡਵੋਕੇਟ ਜਨਰਲ ਦੇ ਤੌਰ ’ਤੇ ਸੇਵਾ ਨਿਭਾਉਣਗੇ। ਅਪ੍ਰੈਲ ਦੇ ਮਹੀਨੇ ਬੀਰ ਕੰਵਰ ਸਿੰਘ ਦੀ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਕਿ 18 ਸਰਵਿਸਿਜ਼ ਸਲੈਕਸ਼ਨ ਬੋਰਡ ਇਲਾਹਾਬਾਦ ’ਚ 13 ਨਵੰਬਰ 2019 ਨੂੰ ਆਯੋਜਿਤ ਹੋਏ ਇਸ ਟੈਸਟ ਦਾ ਨਤੀਜਾ 14 ਫਰਵਰੀ ਨੂੰ ਐਲਾਨ ਦਿੱਤਾ ਗਿਆ ਸੀ।


rajwinder kaur

Content Editor

Related News