200 ਕਰੋੜ ਦੀ ਫਰਜ਼ੀ ਬਿਲਿੰਗ ਕਰਨ ਵਾਲਾ ਮਾਸਟਰਮਾਈਂਡ ਚੜ੍ਹਿਆ ਪੁਲਸ ਅੜਿੱਕੇ

Sunday, Oct 13, 2024 - 05:08 AM (IST)

ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਜਨਰਲ ਆਫ ਗੁਡਜ਼ ਐਂਡ ਸਰਵਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਾਸਟਰਮਾਈਂਡ ਸਤਵੀਰ ਸਿੰਘ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਮੈਸਰਜ਼ ਬਟਾਲਾ ਮੈਟਲ ਇੰਡਸਟ੍ਰੀਜ਼, ਐੱਚ.ਐੱਸ. ਸਟੀਲ ਇੰਡਸਟ੍ਰੀਜ਼ ਐਂਡ ਸਿਟੀਜ਼ਨ ਇੰਡਸਟ੍ਰੀਜ਼ ਨੂੰ ਮੈਨੇਜ ਕਰਦਾ ਸੀ। ਉਸ ਦਾ ਨਾਂ 200.05 ਕਰੋੜ ਦੀ ਫਰਜ਼ੀ ਬਿਲਿੰਗ ਕਰ ਕੇ ਮਾਲ ਦੀ ਸਪਲਾਈ ਤੋਂ ਬਿਨਾਂ 30.52 ਕਰੋੜ ਦੇ ਅਯੋਗ ਇਨਪੁਟ ਟੈਕਸ ਕ੍ਰੈਡਿਟ ਦਾ ਗਲਤ ਲਾਭ ਉਠਾਉਣ ਦੇ ਮਾਮਲੇ ’ਚ ਸ਼ਾਮਲ ਸੀ।

ਜ਼ਿਕਰਯੋਗ ਹੈ ਕਿ ਮੈਸਰਜ਼ ਬਟਾਲਾ ਮੈਟਲ ਇੰਡਸਟ੍ਰੀਜ਼ ਐੱਮ.ਐੱਸ. ਸਕ੍ਰੈਪ, ਐੱਚ.ਆਰ. ਕਾਈਲਸ ਅਤੇ ਈ.ਆਰ.ਡਬਲਯੂ. ਪਾਈਪ ਦੇ ਵਪਾਰ ਅਤੇ ਨਿਰਮਾਣ ’ਚ ਲੱਗੀ ਹੋਈ ਸੀ। ਤਲਾਸ਼ੀ ਮੁਹਿੰਮ ਦੌਰਾਨ, ਸਤਵੀਰ ਸਿੰਘ ਸੇਖੋਂ ਦੀ ਰਿਹਾਇਸ਼ ਅਤੇ ਦਫਤਰੀ ਸਥਾਨ ਕੰਪਲੈਕਸ ’ਚੋਂ 1 ਸੀ.ਪੀ.ਯੂ. ਅਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਜਿਵੇਂ ਇਨਵਾਇਸ, ਵੱਖ-ਵੱਖ ਖਾਤਿਆਂ ਦੀ ਚੈੱਕ ਬੁੱਕ, ਪਾਸ ਬੁੱਕ ਅਤੇ ਡਾਇਰੀ ਆਦਿ ਜ਼ਬਤ ਕੀਤੇ ਗਏ ਹਨ।

ਇਹ ਵੀ ਪੜ੍ਹੋ- ਦੁਸਹਿਰੇ ਵਾਲੇ ਦਿਨ ਹੋ ਗਿਆ ਅਨੋਖਾ 'ਕਾਂਡ', ਅੱਗ ਲੱਗਣ ਤੋਂ ਪਹਿਲਾਂ ਹੀ ਮੂਧੇ ਮੂੰਹ ਡਿੱਗਿਆ 'ਰਾਵਣ'

ਉਕਤ ਮੁਲਜ਼ਮ ਇਕ ਫਰਮ ’ਚ ਪਾਰਟਨਰ ਸੀ ਅਤੇ ਹੋਰ 2 ਫਰਮਾਂ ਨੂੰ ਆਪਣੀ ਪਤਨੀ ਅਤੇ ਡਰਾਈਵਰ ਦੇ ਨਾਂ ’ਤੇ ਚਲਾ ਰਿਹਾ ਸੀ। ਉਕਤ ਮਾਸਟਰਮਾਈਂਡ ਨੇ ਸੀ.ਜੀ.ਐੱਸ.ਟੀ. ਐਕਟ-2017 ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਦੇ ਹੋਏ 200.05 ਕਰੋੜ ਦੀ ਫਰਜ਼ੀ ਬਿਲਿੰਗ ਜ਼ਰੀਏ ਮਾਲ ਦੀ ਸਪਲਾਈ ਤੋਂ ਬਿਨਾਂ ਲਗਭਗ 30.52 ਕਰੋੜ ਦੀ ਫਰਜ਼ੀ ਆਈ.ਟੀ.ਸੀ. ਦਾ ਲਾਭ ਉਠਾਇਆ ਅਤੇ ਉਸ ਦੀ ਵਰਤੋਂ ਕੀਤੀ।

ਵਿਭਾਗੀ ਅਧਿਕਾਰੀਆਂ ਵੱਲੋਂ ਇਕੱਤਰ ਕੀਤੇ ਗਏ ਸਬੂਤਾਂ ਦੇ ਨਾਲ ਮਾਸਟਰਮਾਈਂਡ ਦਾ ਸਾਹਮਣਾ ਕੀਤਾ ਗਿਆ, ਜਿਸ ’ਚ ਉਸ ਨੇ ਆਪਣੇ ਸਵੈਇੱਛੁਕ ਬਿਆਨ ’ਚ ਸੀ.ਜੀ.ਐੱਸ.ਟੀ. ਐਕਟ-2017 ਤਹਿਤ ਕੀਤੇ ਗਏ ਅਪਰਾਧਾਂ ਨੂੰ ਕਬੂਲ ਕੀਤਾ ਹੈ, ਜਿਸ ਤੋਂ ਬਾਅਦ ਸਤਵੀਰ ਸਿੰਘ ਸੇਖੋਂ ਨੂੰ ਗ੍ਰਿਫਤਾਰ ਕਰ ਕੇ ਨਿਆਇਕ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਬੱਚਿਆਂ ਨਾਲ ਦੁਸਹਿਰਾ ਦੇਖਣ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਟਰੱਕ ਡਰਾਈਵਰ ਸਮਝ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਡੀ.ਜੀ.ਜੀ.ਆਈ. ਲੁਧਿਆਣਾ ਅਜਿਹੀਆਂ ਫਰਮਾਂ ਦੀ ਪਛਾਣ ਕਰ ਰਿਹਾ ਹੈ ਅਤੇ ਉਨ੍ਹਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਫਰਜ਼ੀ ਬਿਲਿੰਗ ਦੀ ਧੋਖਾਦੇਹੀ ਵਾਲੀਆਂ ਗਤੀਵਿਧੀ ’ਚ ਸ਼ਾਮਲ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News