ਫੈਕਟਰੀ ਦੀ ਕੰਧ ਡਿੱਗਣ ਵਾਪਰਿਆ ਹਾਦਸਾ, ਮਜ਼ਦੂਰ ਔਰਤ ਦੀ ਮੌਤ

Saturday, May 16, 2026 - 04:53 PM (IST)

ਫੈਕਟਰੀ ਦੀ ਕੰਧ ਡਿੱਗਣ ਵਾਪਰਿਆ ਹਾਦਸਾ, ਮਜ਼ਦੂਰ ਔਰਤ ਦੀ ਮੌਤ

ਬਠਿੰਡਾ (ਵਰਮਾ) : ਪਿੰਡ ਨਰ ਸਿੰਘ ਕਲੋਨੀ ਵਿਚ ਕੰਧ ਹੇਠਾ ਦੱਬਣ ਨਾਲ ਇਕ ਮਜ਼ਦੂਰ ਔਰਤ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਸੰਗਤ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਨਰ ਸਿੰਘ ਕਲੋਨੀ ਦੇ ਵਸਨੀਕ ਰਜਿੰਦਰ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਪਤਨੀ ਸੁਨੀਤਾ ਰਾਣੀ ਇਕ ਗੈਸ ਏਜੰਸੀ ਦੇ ਗੋਦਾਮ ਵਿਚ ਮਜ਼ਦੂਰ ਵਜੋਂ ਕੰਮ ਕਰ ਰਹੀ ਸੀ। ਇਸ ਦੌਰਾਨ ਗੋਦਾਮ ਦੀ ਕੰਧ ਡਿੱਗ ਗਈ ਅਤੇ ਉਸਦੀ ਪਤਨੀ ਮਲਬੇ ਹੇਠ ਦੱਬ ਗਈ।

ਇਸ ਘਟਨਾ ਵਿਚ ਸੁਨੀਤਾ ਦੀ ਮੌਤ ਹੋ ਗਈ, ਜਦਕਿ ਹੋਰ ਮਜ਼ਦੂਰ ਵੀਰਪਾਲ ਕੌਰ, ਮਹਿਕਪ੍ਰੀਤ ਕੌਰ, ਅੰਮ੍ਰਿਤ ਕੌਰ ਅਤੇ ਸੁਖਦੀਪ ਕੌਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਕੰਧ ਡੱਬਵਾਲੀ ਦੇ ਵਸਨੀਕ ਨੀਰਜ ਗੋਇਲ ਅਤੇ ਪ੍ਰੇਮ ਕੁਮਾਰ ਦੀ ਲਾਪਰਵਾਹੀ ਕਾਰਨ ਡਿੱਗੀ, ਜੋ ਕੰਮ ਦੀ ਨਿਗਰਾਨੀ ਕਰ ਰਹੇ ਸਨ। ਸ਼ਿਕਾਇਤ ਦੇ ਆਧਾਰ ''ਤੇ ਪੁਲਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News