ਹਾਦਸੇ ’ਚ ਟਰੈਕਟਰ ਚਾਲਕ ਦੀ ਮੌਤ, ਟਰਾਲਾ ਚਾਲਕ ਨਾਮਜ਼ਦ
Wednesday, May 20, 2026 - 12:37 PM (IST)
ਬਠਿੰਡਾ (ਸੁਖਵਿੰਦਰ) : ਟਰਾਲਾ ਚਾਲਕ ਦੀ ਟੱਕਰ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਜਾਣ ’ਤੇ ਸੰਗਤ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਣਜੀਤ ਕੌਰ ਵਾਸੀ ਪਿੰਡ ਮੱਲਵਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਪਤੀ ਇਕਬਾਲ ਸਿੰਘ ਟਰੈਕਟਰ-ਟਰਾਲੀ ਲੈ ਕੇ ਗਿਆ ਸੀ।
ਜੱਸੀ ਬਾਗਵਾਲੀ ਨਜ਼ਦੀਕ ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ। ਪੁਲਸ ਵੱਲੋਂ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
