ਪੰਜਾਬ 'ਚ ਵੱਡੇ ਹਾਦਸੇ ਨੇ ਪਵਾ ਦਿੱਤੀਆਂ ਚੀਕਾਂ, ਭਿਆਨਕ ਮੰਜ਼ਰ ਦੇਖ ਧੁਰ ਅੰਦਰ ਤੱਕ ਕੰਬ ਜਾਵੇਗਾ ਦਿਲ (ਵੀਡੀਓ)

Friday, May 08, 2026 - 03:56 PM (IST)

ਪੰਜਾਬ 'ਚ ਵੱਡੇ ਹਾਦਸੇ ਨੇ ਪਵਾ ਦਿੱਤੀਆਂ ਚੀਕਾਂ, ਭਿਆਨਕ ਮੰਜ਼ਰ ਦੇਖ ਧੁਰ ਅੰਦਰ ਤੱਕ ਕੰਬ ਜਾਵੇਗਾ ਦਿਲ (ਵੀਡੀਓ)

ਬਠਿੰਡਾ (ਵਿਜੇ ਵਰਮਾ) : ਇੱਥੇ ਗਣੇਸ਼ਾ ਬਸਤੀ ਦੀ ਤੰਗ ਗਲੀ 'ਚ ਸ਼ੁੱਕਰਵਾਰ ਨੂੰ ਸੜਕ ਨਿਰਮਾਣ ਦੌਰਾਨ ਇਕ ਅਜਿਹਾ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ 'ਚ ਚੀਕ-ਪੁਕਾਰ ਮਚਾ ਦਿੱਤੀ। ਘਰ ਦੇ ਬਾਹਰ ਬਣੇ ਰੈਂਪ ਕੋਲ ਖਿੱਲਰੀ ਬੱਜਰੀ ਕਾਰਨ ਸਕੂਟੀ ਅਚਾਨਕ ਸਲਿੱਪ ਹੋ ਗਈ ਅਤੇ ਪਿਤਾ-ਧੀ ਸੜਕ ਦੇ ਵਿਚਕਾਰ ਜਾ ਡਿੱਗੇ। ਇਸੇ ਦੌਰਾਨ ਪਿੱਛਿਓਂ ਆ ਰਿਹਾ ਰੋਡ ਰੋਲਰ ਦੋਹਾਂ 'ਤੇ ਚੜ੍ਹ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟੀ ਚਾਲਕ ਦਾ ਸਿਰ ਮੌਕੇ ‘ਤੇ ਹੀ ਕੁਚਲਿਆ ਗਿਆ ਅਤੇ ਉਸਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਉਸਦੀ 9 ਸਾਲਾ ਧੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਚਸ਼ਮਦੀਦਾਂ ਅਨੁਸਾਰ ਹਾਦਸਾ ਗਣੇਸ਼ਾ ਬਸਤੀ ਗਲੀ ਨੰਬਰ-9 'ਚ ਵਾਪਰਿਆ। ਵਿਸ਼ਾਲ ਗੁਪਤਾ ਆਪਣੀ ਧੀ ਮੰਨਤ ਨੂੰ ਸਕੂਟੀ ‘ਤੇ ਲੈ ਕੇ ਜਾ ਰਹੇ ਸਨ। ਜਿਵੇਂ ਹੀ ਉਹ ਇਕ ਘਰ ਦੇ ਬਾਹਰ ਬਣੇ ਰੈਂਪ ਕੋਲ ਪਹੁੰਚੇ ਤਾਂ ਉੱਥੇ ਪਈ ਬੱਜਰੀ ਕਾਰਨ ਸਕੂਟੀ ਬੇਕਾਬੂ ਹੋ ਕੇ ਫਿਸਲ ਗਈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ

ਦੋਵੇਂ ਸੜਕ ਦੇ ਵਿਚਕਾਰ ਡਿੱਗ ਪਏ ਅਤੇ ਓਦੋਂ ਹੀ ਸੜਕ ਨਿਰਮਾਣ 'ਚ ਲੱਗਾ ਰੋਡ ਰੋਲਰ ਰਿਵਰਸ ਹੋ ਰਿਹਾ ਸੀ। ਚਾਲਕ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਅਤੇ ਰੋਡ ਰੋਲਰ ਦੋਹਾਂ ਨੂੰ ਕੁਚਲਦਾ ਹੋਇਆ ਲੰਘ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ‘ਤੇ ਪਹੁੰਚ ਗਈ। ਵਲੰਟੀਅਰ ਸੁਮਿਤ ਮਹੇਸ਼ਵਰੀ, ਰਾਜਵਿੰਦਰ, ਗੌਤਮ ਸ਼ਰਮਾ ਅਤੇ ਆਕਾਸ਼ ਗਰਗ ਨੇ ਗੰਭੀਰ ਜ਼ਖਮੀ ਬੱਚੀ ਨੂੰ ਪਹਿਲਾਂ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ-12ਵੀਂ ਦੇ ਨਤੀਜਿਆਂ ਦੀਆਂ ਤਾਰੀਖ਼ਾਂ ਜਾਰੀ, ਲੱਖਾਂ ਵਿਦਿਆਰਥੀਆਂ ਦੀਆਂ...

ਉੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਬੱਚੀ ਨੂੰ ਐਂਜਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ ਗੁਪਤਾ ਪੁੱਤਰ ਰਾਜਕੁਮਾਰ ਵਾਸੀ ਅਫੀਮ ਵਾਲੀ ਗਲੀ, ਬਠਿੰਡਾ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਬੱਚੀ ਦੀ ਪਛਾਣ ਮੰਨਤ (9) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਲੋਕਾਂ ਨੇ ਸੜਕ ਨਿਰਮਾਣ ਕੰਮ ਦੌਰਾਨ ਸੁਰੱਖਿਆ ਪ੍ਰਬੰਧਾਂ 'ਚ ਭਾਰੀ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਸਮਾਜਸੇਵੀ ਸੰਸਥਾ ਦੀ ਟੀਮ ਨੇ ਪੁਲਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


author

Babita

Content Editor

Related News