ਹਨੇਰੀ ਨਾਲ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਧੂੜ ਹੀ ਧੂੜ, ਸ਼ਾਮ ਰਾਤ ’ਚ ਹੋਈ ਤਬਦੀਲ

Friday, Apr 15, 2022 - 03:58 PM (IST)

ਹਨੇਰੀ ਨਾਲ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਧੂੜ ਹੀ ਧੂੜ, ਸ਼ਾਮ ਰਾਤ ’ਚ ਹੋਈ ਤਬਦੀਲ

ਲੁਧਿਆਣਾ (ਸਲੂਜਾ) : ਲੂ ਕੇ ਕਹਿਰ ਦੇ ਵਿਚ ਅੱਜ ਸ਼ਾਮ ਨੂੰ ਮੌਸਮ ਦੇ ਮਿਜਾਜ਼ ਨੇ ਇਕਦਮ ਕਰਵਟ ਲੈ ਲਈ। ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਧੂੜ ਹੀ ਧੂੜ ਨਜ਼ਰ ਆਉਣ ਲੱਗੀ, ਜਿਸ ਨਾਲ ਸ਼ਾਮ ਰਾਤ ’ਚ ਬਦਲ ਗਈ। ਵਿਜ਼ੀਬਿਲਟੀ ਇਸ ਹੱਦ ਤੱਕ ਘੱਟ ਹੋ ਗਈ ਕਿ ਰੋਡ ’ਤੇ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਵੱਲ ਵਧਣ ਲਈ ਹੈੱਡ ਲਾਈਟਾਂ ਦਾ ਸਹਾਰਾ ਲੈਣਾ ਪਿਆ। ਤੇਜ਼ ਗਤੀ ਨਾਲ ਚੱਲੀ ਹਨੇਰੀ ਤੋਂ ਕਈ ਇਲਾਕਿਆਂ ’ਚ ਸਾਈਨ ਬੋਰਡ ਟੁੱਟ ਕੇ ਸੜਕਾਂ ’ਤੇ ਆ ਡਿੱਗੇ ਅਤੇ ਕਈ ਇਲਾਕਿਆਂ ’ਚ ਬਿਜਲੀ ਦੀਆਂ ਤਾਰਾਂ ਦੇ ਟੁੱਟਣ ਨਾਲ ਪਾਵਰ ਸਪਲਾਈ ਠੱਪ ਹੋ ਕੇ ਰਹਿ ਗਈ। ਹਨੇਰੀ ਦੇ ਨਾਲ ਕਿਤੇ-ਕਿਤੇ ਬਾਰਿਸ਼ ਦੇ ਛਿੱਟੇ ਵੀ ਪਏ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 39.7, ਜਦੋਂਕਿ ਘੱਟੋ-ਘੱਟ 21.2 ਡਿਗਰੀ ਸੈਲਸੀਅਸ ਰਿਹਾ।

PunjabKesari

ਛਿੱਟੇ ਪੈਂਦੇ ਹੀ ਕਿਸਾਨ ਚਿੰਤਾ ’ਚ ਡੁੱਬੇ

ਸ਼ਾਮ ਦੇ ਸਮੇਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਧੂੜ ਭਰੀ ਹਨੇਰੀ ਅਤੇ ਬਾਰਿਸ਼ ਦੇ ਛਿੱਟੇ ਪੈਂਦੇ ਹੀ ਕਣਕ ਦੀ ਕਟਾਈ ਕਰ ਰਹੇ ਕਿਸਾਨ ਅਤੇ ਮੰਡੀਆਂ ’ਚ ਕਣਕ ਵੇਚਣ ਗਏ ਕਿਸਾਨ ਚਿੰਤਾ ’ਚ ਡੁੱਬ ਗਏ ਅਤੇ ਰੱਬ ਅੱਗੇ ਮੌਸਮ ਚੰਗਾ ਰਹਿਣ ਦੀ ਅਰਦਾਸ ਕਰਨ ਲੱਗੇ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ

ਚੰਡੀਗੜ੍ਹ ਮੌਸਮ ਵਿਭਾਗ ਨੇ ਮੌਸਮ ਦਾ ਮਿਜਾਜ਼ ਸਬੰਧੀ ਇਕ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ, ਜਿਸ ਵਿਚ ਇਹ ਦੱਸਿਆ ਗਿਆ ਹੈ ਕਿ 17 ਅਪ੍ਰੈਲ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਗਰਮ ਹਵਾਵਾਂ ਨਾਲ ਲੂ ਦਾ ਕਹਿਰ ਵਧੇਗਾ। ਇਸ ਲਈ ਜਨਤਾ ਅਤੇ ਕਿਸਾਨ ਮੌਸਮ ਨੂੰ ਧਿਆਨ ’ਚ ਰੱਖ ਕੇ ਹੀ ਆਪਣੇ ਕੰਮ ਸਬੰਧੀ ਪ੍ਰੋਗਰਾਮ ਬਣਾਉਣ।

ਪਾਵਰਕੱਟ ਲੱਗਣ ਨਾਲ ਲੋਕਾਂ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ

ਇਕ ਪਾਸੇ ਕੋਲਾ ਸੰਕਟ ਅਤੇ ਦੂਜੇ ਪਾਸੇ ਕਹਿਰ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਜੇਕਰ ਇਸੇ ਤਰ੍ਹਾਂ ਗਰਮੀ ਵਧਦੀ ਹੈ ਤਾਂ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਅਣਐਲਾਨੇ ਪਾਵਰ ਕੱਟ ਲੱਗਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News