ਕੈਪਟਨ ਅਤੇ ਆਸ਼ੂ ਦੀ ਅਗਵਾਈ ਵਿਚ ਮਾਨਸਾ ਜਿਲ੍ਹੇ ਵਿਚ ਜੋਰ-ਸ਼ੋਰ ਨਾਲ ਵੰਡਿਆ ਜਾ ਰਿਹਾ ਸੁੱਕਾ ਰਾਸ਼ਨ

07/12/2020 1:15:24 PM

ਮਾਨਸਾ (ਸੰਦੀਪ ਮਿੱਤਲ) - ਦੁਨੀਆ ਭਰ ਵਿਚ ਫੈਲੀ ਕੋਰੋਨਾ ਲਾਗ ਦੌਰਾਨ ਆਰਥਿਕ ਪੱਖੋਂ ਟੁੱਟ ਚੁੱਕੇ ਅਤੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਬੂਹੇ ਤੱਕ ਸੁੱਕਾ ਰਾਸ਼ਨ ਦੀ ਮੁੰਹਿਮ ਨੂੰ ਜੋਰ-ਸ਼ੋਰ ਨਾਲ ਅੱਗੇ ਤੋਰਿਆਂ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਮਾਨਸਾ ਦੇ ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਅੱਜ ਪਿੰਡ ਕੋਟੜਾ ਨੇੜੇ ਵੀ.ਕੇ ਭੀਖੀ ਭੱਠੇ ਤੇ ਕੰਮ ਕਰਦੇ ਪ੍ਰਵਾਸੀ ਅਤੇ ਹੋਰ ਮਜਦੂਰਾਂ ਨੂੰ ਖੁਦ ਜਾ ਕੇ ਰਾਸ਼ਨ ਕਿੱਟਾਂ ਵੰਡੀਆਂ।

ਇਸ ਮੌਕੇ ਉਨ੍ਹਾਂ ਪਿੰਡ ਕੋਟੜਾ ਦੇ ਸਰਪੰਚ ਗੁਰਜੰਟ ਸਿੰਘ ਸੀਨੀਅਰੀ ਕਾਂਗਰਸੀ ਆਗੂ ਵੀ ਮੌਜੂਦ ਸਨ।  ਇਸ ਮੌਕੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫੁਡ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਵੱਲੋਂ ਇਸ ਮਹਾਂਮਾਰੀ ਦੌਰਾਨ ਹਰ ਇੱਕ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਉਣ ਲਈ ਮੁੰਹਿਮ ਹਰ ਪਿੰਡ ਅਤੇ ਸ਼ਹਿਰਾਂ ਦੇ ਮੁਹੱਲਿਆਂ ਤੱਕ ਸ਼ੁਰੂ ਕੀਤੀ ਹੋਈ ਹੈ। ਤਾਂ ਜੋ ਇਸ ਬਿਪਤਾ ਦੀ ਘੜੀ ਦੌਰਾਨ ਹਰ ਇੱਕ ਗਰੀਬ ਦੇ ਘਰ ਰੋਟੀ ਪੱਕ ਸਕੇ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਮੱਘਰ ਮੱਲ, ਰਾਕੇਸ਼ ਕੁਮਾਰ ਜਿੰਦਲ, ਅਜਿਤੇਸ਼ ਜਿੰਦਲ, ਅਰਪਿਤ ਜਿੰਦਲ, ਸੁਰੇਸ਼ ਬੰਟੀ, ਸਰਪੰਚ ਗੁਰਜੰਟ ਸਿੰਘ ਕੋਟੜਾ, ਪਵਨ ਕੋਟਲੀ, ਜਗਤ ਰਾਮ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 
 


Harinder Kaur

Content Editor

Related News