ਪੁੱਤ ਨੂੰ ਦਰੱਖਤ ਨਾਲ ਬੰਨ੍ਹ ਕੇ ਰੱਖਦੀ ਸੀ ਨਸ਼ੇੜੀ ਮਾਂ, ਵਿਗੜਿਆ ਦਿਮਾਗੀ ਸੰਤੁਲਨ, ਹੈਰਾਨ ਕਰੇਗਾ ਪੂਰਾ ਮਾਮਲਾ

Thursday, Nov 02, 2023 - 02:10 PM (IST)

ਸੰਗਰੂਰ : ਸੰਗਰੂਰ ਦੇ ਦਿੜ੍ਹਬਾ ਹਲਕੇ ਅਧੀਨ ਪੈਂਦੇ ਪਿੰਡ ਉੱਭਾ ਵਿਖੇ ਇਕ ਮੰਦਬੁੱਧੀ ਨਾਬਾਲਗ ਬੱਚੇ ਨੂੰ ਦਰੱਖਤ ਨਾਲ ਬੰਨ੍ਹ ਕੇ ਕਈ ਦਿਨ ਭੁੱਖਾ ਰੱਖਣ ਦੀ ਸੂਚਨਾ ਮਿਲੀ। ਜਾਣਕਾਰੀ ਮੁਤਾਬਕ 12 ਸਾਲਾ ਵਿੱਕੀ ਸਿੰਘ ਦਿਮਾਗੀ ਤੌਰ 'ਤੇ ਕਮਜ਼ੋਰ ਹੈ ਤੇ ਆਮ ਬੱਚਿਆਂ ਵਾਂਗ ਚੁਸਤ-ਚਲਾਕ ਨਹੀਂ ਹੈ। ਉਸ ਦੇ ਮਾਤਾ-ਪਿਤਾ ਨਸ਼ਾ ਕਰਨ ਦੇ ਆਦੀ ਸਨ ਤੇ ਕਦੀ-ਕਦੀ ਆਪਣੇ ਮਾਸੂਮ ਬੱਚੇ ਨੂੰ ਵੀ ਸ਼ਰਾਬ ਪਿਲਾ ਦਿੰਦੇ ਸਨ।  ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਉਸ ਦੀ ਮਾਂ ਨਸ਼ੇ ਦੀ ਹਾਲਤ 'ਚ ਉਸ ਨੂੰ ਮਾਰਦੀ-ਕੁੱਟਦੀ ਸੀ ਤੇ ਦਰਖਤ ਨਾਲ ਕਈ-ਕਈ ਦਿਨ ਬੰਨ੍ਹ ਕੇ ਰੱਖਦੀ ਸੀ। ਉਸ ਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਭੁੱਖੇ ਰਹਿਣ ਅਤੇ ਕੁੱਟਮਾਰ ਕਾਰਨ ਉਸ ਦੀ ਦਿਮਾਗੀ ਹਾਲਤ ਵਿਗੜ ਗਈ ਸੀ। ਪਿੰੰਡ ਵਾਲਿਆਂ ਵਿੱਕੀ ਦੇ ਹਾਲਾਤ ਦੀ ਇਕ ਵੀਡੀਓ ਬਣਾ ਕੇ 'ਮਨੁੱਖਤਾ ਦੀ ਸੇਵਾ' ਸੋਸਾਇਟੀ ਨੂੰ ਭੇਜੀ, ਜਿਸ ਨੂੰ ਦੇਖ ਕੇ ਉਹ ਬੱਚੇ ਨੂੰ ਲੈਣ ਆ ਗਏ।

ਪਿੰਡ ਵਾਲਿਆਂ ਨੇ ਦੱਸਿਆ ਕਿ ਵਿੱਕੀ ਦੇ ਪਿਤਾ ਦੀ ਮੌਤ ਤਾਂ ਕਾਫ਼ੀ ਦੇਰ ਪਹਿਲਾਂ ਹੋ ਚੁੱਕੀ ਸੀ, ਹੁਣ ਕੁਝ ਦਿਨ ਪਹਿਲਾਂ ਉਸ ਦੀ ਮਾਂ ਦੀ ਵੀ ਮੌਤ ਹੋ ਚੁੱਕੀ ਹੈ। ਉਹ ਘਰ 'ਚ ਇਕੱਲਾ ਰਹਿ ਰਿਹਾ ਸੀ। ਪਿੰਡ ਦੇ ਲੋਕ ਉਸ ਨੂੰ ਖਾਣ-ਪੀਣ ਦਾ ਸਾਮਾਨ ਤਾਂ ਦਿੰਦੇ ਸਨ ਪਰ ਦਿਮਾਗੀ ਸੰਤੁਲਨ ਖ਼ਰਾਬ ਹੋਣ ਕਾਰਨ ਉਹ ਕੱਪੜੇ ਉਤਾਰ ਕੇ ਭੱਜ ਜਾਂਦਾ ਸੀ। ਇਸ ਕਾਰਨ ਉਸ ਨੂੰ ਘਰ ਦੇ ਵਿਹੜੇ 'ਚ ਉੱਗੀ ਇਕ ਬੇਰੀ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ। ਪਿੰਡ ਦੇ ਲੋਕਾਂ ਨੇ ਅੱਗੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਤਾਂ ਲੋਕ ਉਸ ਦੀ ਮਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਉਸ ਨਾਲ ਗਲਤ ਕੰਮ ਵੀ ਕਰਦੇ ਰਹੇ ਹਨ। ਵਿੱਕੀ ਅਤੇ ਉਸ ਦੀ ਮਾਂ ਨੂੰ ਇਕ ਸੇਵਾ ਸੰਸਥਾ ਵਿਖੇ ਵੀ ਭੇਜਿਆ ਗਿਆ ਸੀ, ਪਰ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਛੱਡ ਦਿੱਤਾ ਗਿਆ ਕਿ ਉਸ ਦੀ ਮਾਂ ਬਹੁਤ ਤੰਗ ਕਰਦੀ ਹੈ। ਪਰ ਹੁਣ ਉਸ ਦੀ ਮਾਂ ਦੀ ਮੌਤ ਹੋ ਜਾਣ ਕਾਰਨ ਉਹ ਬਿਲਕੁਲ ਇਕੱਲਾ ਹੋ ਗਿਆ ਹੈ। ਉਸ ਦੇ ਚਾਚੇ-ਤਾਏ ਵੀ ਉਸ ਦੀ ਕੋਈ ਸਾਰ ਲੈਣ ਨਹੀਂ ਆਏ। ਇਸ ਪਿੱਛੋਂ ਪਿੰਡ ਵਾਸੀਆਂ ਨੇ ਹੀ ਉਸ ਨੂੰ ਜਿੰਨਾ ਹੋ ਸਕਿਆ ਓਨਾ ਸਾਂਭਿਆ। 

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing

ਉਸ ਦੀ ਤਰਸਯੋਗ ਹਾਲਤ ਕਾਰਨ ਉਸ ਦੇ ਗੁਆਂਢੀ ਗੁਰਪਾਲ ਸਿੰਘ ਨੇ ਉਸ ਦੀ ਵੀਡੀਓ ਬਣਾ ਕੇ 'ਮਾਨਵਤਾ ਦੀ ਸੇਵਾ' ਸੋਸਾਇਟੀ ਨੂੰ ਭੇਜ ਦਿੱਤੀ। ਜਿਸ ਤੋਂ ਬਾਅਦ ਸੋਸਾਇਟੀ ਦੇ ਮੈਂਬਰ ਆ ਕੇ ਵਿੱਕੀ ਨੂੰ ਛੁਡਾਇਆ, ਉਸ ਦੀ ਰੱਸੀ ਖੋਲ੍ਹੀ, ਉਸ ਨੂੰ ਇਸ਼ਨਾਨ ਕਰਵਾ ਕੇ ਕੱਪੜੇ ਬਦਲੇ ਗਏ। ਸੋਸਾਇਟੀ ਦੇ ਪ੍ਰਤਿਨਿਧੀ ਗੁਰਪ੍ਰੀਤ ਮਿੰਟੂ ਨੇ ਦੱਸਿਆ ਕਿ ਭੇਜੀ ਗਈ ਵੀਡੀਓ 'ਚ ਦੱਸਿਆ ਗਿਆ ਸੀ ਕਿ ਬੱਚੇ ਨੂੰ ਘਰ 'ਚ ਬੰਨ੍ਹ ਕੇ ਰੱਖਿਆ ਜਾਂਦਾ ਸੀ। ਉਸ ਦੀ ਹਾਲਤ ਬਹੁਤ ਖ਼ਰਾਬ ਹੈ ਤੇ ਉਹ ਇਸ ਸਮੇਂ ਨਰਕ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਉਸ ਨੂੰ ਉਹ ਆਪਣੇ ਨਾਲ ਲੈ ਜਾਣਗੇ ਜਿੱਥੇ ਉਸ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਉਸ ਦੀ ਦਿਮਾਗੀ ਹਾਲਤ ਦਾ ਵੀ ਇਲਾਜ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੇ ਗੈਂਗਸਟਰਾਂ 'ਚ ਮੁਕਾਬਲਾ, ਨਾਮੀ ਗੈਂਗਸਟਰ ਦਾ ਕਰ 'ਤਾ ਐਨਕਾਊਂਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News