ਲੁਧਿਆਣਾ ਦੇ 25 ਨਾਮੀ ਕਾਰੋਬਾਰੀਆਂ ''ਤੇ FIR, ਜਾਣੋ ਕੀ ਹੈ ਪੂਰਾ ਮਾਮਲਾ
Saturday, Oct 19, 2024 - 12:01 PM (IST)
ਲੁਧਿਆਣਾ (ਗੌਤਮ)- ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 25 ਫਰਮਾਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਉਕਤ ਫਰਮਾਂ ਖਿਲਾਫ ਏ. ਈ. ਟੀ. ਸੀ.-1 ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ। ਜੀ. ਐੱਸ. ਟੀ. ਵਿਭਾਗ ਵੱਲੋਂ ਪੁਲਸ ਨੂੰ ਇਨ੍ਹਾਂ ਫਰਮਾਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਨ ਲਈ ਵੱਖ-ਵੱਖ 25 ਲੈਟਰ ਲਿਖੇ, ਜਿਸ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਖ਼ਤ ਹੁਕਮ ਜਾਰੀ
ਵਿਭਾਗ ਮੁਤਾਬਕ ਵਿਭਾਗ ਦੇ ਵੱਖ-ਵੱਖ ਵਾਰਤਾਂ ’ਚ ਸਥਿਤ ਇਨ੍ਹਾਂ ਫਰਮਾਂ ਦੀ ਪੰਜਾਬ ਵੈਟ ਐਕਟ 2005 ਦੇ ਸੈਕਸ਼ਨ 29 ਦੇ ਅਧੀਨ ਫਰਮਾਂ ਦੀ ਪਿਛਲੇ ਸਾਲਾਂ ਦੀ ਅਸੈੱਸਮੈਂਟ ਨਿਰਧਾਰਤ ਕੀਤੀ ਗਈ। ਇਸ ਦੌਰਾਨ ਵਿਭਾਗ ਵੱਲੋਂ ਇਨ੍ਹਾਂ ਫਰਮਾਂ ਦੀ ਵਾਧੂ ਮੰਗ ਕੱਢੀ ਗਈ ਪਰ ਵਾਰ-ਵਾਰ ਨੋਟਿਸ ਭੇਜਣ ਤੋਂ ਬਾਅਦ ਵੀ ਇਨ੍ਹਾਂ ਫਰਮਾਂ ਦੇ ਮਾਲਕ ਵਿਭਾਗ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਨਾ ਹੀ ਕੋਈ ਦਸਤਾਵੇਜ਼ ਜਮ੍ਹਾ ਕਰਵਾਏ ਗਏ।
ਵਾਰ-ਵਾਰ ਕਹਿਣ ’ਤੇ ਜਦੋਂ ਕਿਸੇ ਵੀ ਫਰਮ ਦਾ ਮਾਲਕ ਪੇਸ਼ ਨਾ ਹੋਇਆ ਤਾਂ ਸਰਕਾਰ ਵੱਲੋਂ ਵਾਧੂ ਡਿਮਾਂਡ ਕੱਢ ਕੇ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਪਰ ਫਿਰ ਵੀ ਫਰਮਾਂ ਵੱਲੋਂ ਕੋਈ ਪੇਸ਼ ਨਹੀਂ ਹੋਇਆ। ਉਸ ਤੋਂ ਬਾਅਦ ਪੰਜਾਬ ਵੈਟ ਐਕਟ-2005 ਤਹਿਤ ਰਿਕਵਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਹੀ ਉਕਤ ਫਰਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ। ਪੁਲਸ ਨੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਭੇਜੇ ਗਏ 25 ਪੱਤਰਾਂ ਤੋਂ ਬਾਅਦ ਜਾਂਚ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਫਰਮਾਂ ਦੇ ਮਾਲਕਾਂ ਖਿਲਾਫ ਅਮਾਨਤ ’ਚ ਖਿਆਨਤ ਕਰਨ ਦੇ ਦੋਸ਼ ’ਚ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟਲ਼ ਸਕਦੀਆਂ ਨੇ ਜ਼ਿਮਨੀ ਚੋਣਾਂ! ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ
ਪੁਲਸ ਦੇ ਮੁਤਾਬਕ ਚੰਦਰ ਭੂਸ਼ਣ ਜੈਨ, ਜੈ ਕੁਮਾਰ ਸਿੰਘ, ਸਤੀਸ਼ ਕੁਮਾਰ, ਮੁਨੀਸ਼ ਬਾਂਸਲ, ਮਲਕੀਤ ਸਿੰਘ, ਸਾਗਰ ਗੁਪਤਾ, ਗੁਰਚਰਨ ਦਾਸ, ਪ੍ਰੀਤਮ ਸਿੰਘ, ਜਗਮੋਹਨ ਸਿੰਘ, ਮੁਕੇਸ਼ ਕੁਮਾਰ, ਗਿਰਧਾਰੀ ਲਾਲ, ਅਵਿੰਦਰਪਾਲ ਸਿੰਘ, ਬਲਜੀਤ ਸਿੰਘ, ਅਸ਼ੋਕ ਪੁਰੀ, ਵਿਤੇਸ਼ ਵਸ਼ਿਸ਼ਠ, ਰਣਧੀਰ ਸਿੰਘ, ਸੁਰਿੰਦਰ ਸ਼ਰਮਾ, ਪ੍ਰਿਤਪਾਲ ਸਿੰਘ, ਰੋਹਿਤ ਕਪੂਰ, ਜਸਵੰਤ ਰਾਏ, ਵਿਕਾਸ ਕੁਮਾਰ, ਦਵਿੰਦਰ ਅਰੋੜਾ, ਕੁਲਵਿੰਦਰ ਸਿੰਘ ਅਤੇ ਅਨੁਜ ਅਰੋੜਾ ਵਜੋਂ ਕੀਤੀ ਹੈ। ਮਾਮਲੇ ਦੀ ਕਾਰਵਾਈ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8