ਲੁਧਿਆਣਾ ਦੀ ਸਬਜ਼ੀ ਮੰਡੀ ''ਚ ਲੱਗਿਆ ਧਰਨਾ, ਜਾਣੋ ਪੂਰਾ ਮਾਮਲਾ
Friday, Oct 18, 2024 - 12:58 PM (IST)
ਲੁਧਿਆਣਾ (ਅਨਿਲ): ਬਹਾਦੁਰਕੇ ਰੋਡ ਸਬਜ਼ੀ ਮੰਡੀ 'ਚ ਅੱਜ ਠੇਕੇਦਾਰ ਵੱਲੋਂ ਮੰਡੀ ਵਿਚ ਫੜ੍ਹ ਦਾ ਕੰਮ ਕਰਨ ਵਾਲੇ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰਨ ਦੇ ਵਿਰੋਧ ਵਿਚ ਸੈਂਕੜੇ ਲੋਕਾਂ ਨੇ ਸਬਜ਼ੀ ਮੰਡੀ ਦੇ ਗੇਟ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੰਡੀ ਵਿਚ ਸਬਜ਼ੀ ਵੇਚਣ ਦਾ ਕੰਮ ਕਰਨ ਵਾਲੇ ਅਨਿਲ ਸ਼ਰਮਾ ਨੇ ਦੱਸਿਆ ਕਿ ਮੰਡੀ ਵਿਚ ਲੋਕਾਂ ਤੋਂ ਧੱਕੇ ਨਾਲ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਸਤੀਫ਼ੇ ਬਾਰੇ ਪੁੱਛੇ ਜਾਣ 'ਤੇ ਜਾਣੋ ਕੀ ਬੋਲੇ ਸੁਨੀਲ ਜਾਖੜ, PM ਮੋਦੀ ਦੀ ਮੀਟਿੰਗ ਮਗਰੋਂ ਆਏ ਸਾਹਮਣੇ
ਉਨ੍ਹਾਂ ਦੱਸਿਆ ਕਿ 100 ਰੁਪਏ ਦੀ ਜਗ੍ਹਾ 300 ਰੁਪਏ ਵਸੂਲੇ ਜਾ ਰਹੇ ਹਨ। ਜੇਕਰ ਕੋਈ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਠੇਕੇਦਾਰ ਦੇ ਗੁੰਡੇ ਉਸ ਦੀ ਕੁੱਟਮਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਵੀ ਕਈ ਵਾਰ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ, ਪਰ ਉਕਤ ਠੇਕੇਦਾਰਾਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰ ਹੋ ਕੇ ਮੰਡੀ ਵਿਚ ਧਰਨਾ ਲਗਾਉਣਾ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਪਏ ਭੜਥੂ! ਬੈਗ ਖੁੱਲ੍ਹਦਿਆਂ ਹੀ ਉੱਡ ਗਏ ਹੋਸ਼
ਲੋਕਾਂ ਨੇ ਦੱਸਿਆ ਕਿ ਸਬਜ਼ੀ ਮੰਡੀ ਦੀ ਸਫ਼ਾਈ ਕਰਨ ਦਾ ਠੇਕਾ ਮੰਡੀ ਬੋਰਡ ਵੱਲੋਂ ਦਿੱਤਾ ਹੋਇਆ ਹੈ, ਪਰ ਫ਼ਿਰ ਵੀ ਠੇਕੇਦਾਰ ਵੱਲੋਂ ਹਰ ਰੇਹੜੀ ਵਾਲੇ ਤੋਂ ਰੋਜ਼ਾਨਾ 20 ਰੁਪਏ ਵਸੂਲੇ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8