ਅੰਮ੍ਰਿਤਸਰ : ਹੈਰੀਟੇਜ ਸਟਰੀਟ ''ਤੇ ਖੜ੍ਹਾ ਹੋਇਆ ਵੱਡਾ ਵਿਵਾਦ, ਨਿਹੰਗ ਸਿੰਘਾਂ ਨੇ ਦਿੱਤੀ ਚਿਤਾਵਨੀ
Thursday, Oct 17, 2024 - 06:35 PM (IST)
ਅੰਮ੍ਰਿਤਸਰ (ਜਸ਼ਨ)-ਸ੍ਰੀ ਹਰਿਮੰਦਰ ਸਾਹਿਬ ਨੇੜੇ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੂੰ ਜ਼ਬਰਦਸਤੀ ਹੋਟਲਾਂ ਵਿਚ ਕਈ ਤਰ੍ਹਾਂ ਦੇ ਗਲਤ ਕੁਮੈਂਟ ਕਰ ਕੇ ਕਮਰੇ ਕਿਰਾਏ ’ਤੇ ਲੈਣ ਲਈ ਆਵਾਜ਼ਾਂ ਮਾਰਨ ਵਾਲੇ ਗਾਲੜਾਂ (ਹੋਟਲ ਏਜੰਟਾਂ) ਨੂੰ ਨਿਹੰਗ ਸਿੰਘਾਂ ਵਲੋਂ ਕਾਰਵਾਈ ਕਰਦੇ ਹੋਏ ਸਖ਼ਤ ਤਾੜਨਾ ਕੀਤੀ। ਦਰਅਸਲ ਇਹ ਸਾਰਾ ਮਾਮਲਾ ਇਕ ਮਾਂ-ਪੁੱਤ ਵਲੋਂ ਗੁਰਧਾਮਾਂ ਦੇ ਦਰਸ਼ਨਾਂ ਕਰਨ ਲਈ ਹੈਰੀਟੇਜ ਸਟਰੀਟ ’ਤੇ ਇਕ ਹੋਟਲ ਏਜੰਟ ਵਲੋਂ ਉਨ੍ਹਾਂ ਨੂੰ ਗਲਤ ਕੁਮੈਂਟ ਕਰ ਕੇ ਹੋਟਲ ਵਿਚ ਕਿਰਾਏ ’ਤੇ ਕਮਰਾ ਲੈਣ ਲਈ ਤੰਗ ਪ੍ਰੇਸ਼ਾਨ ਕਰਨ ਦੌਰਾਨ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮਾਂ-ਪੁੱਤਰ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਬੇਟੇ ਨੇ ਉਕਤ ਗਾਲੜ (ਏਜੰਟ) ਨੂੰ ਚਪੇੜ ਮਾਰੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਆਏ ਸੈਲਾਨੀ ਨਾਲ ਟੈਕਸੀ ਡਰਾਈਵਰਾਂ ਨੇ ਕੀਤੀ ਕੁੱਟਮਾਰ
ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੇੜੇ ਸੈਂਕੜੇ ਹੋਟਲ ਮਾਲਕਾਂ ਨੇ ਆਪਣੇ ਗਾਲੜ (ਏਜੰਟ) ਰੱਖੇ ਹੋਏ ਹਨ, ਜੋ ਲੋਕਾਂ ਨੂੰ ਆਵਾਜ਼ਾਂ ਦੇ ਕੇ ਕਿਰਾਏ ’ਤੇ ਕਮਰੇ ਲੈਣ ਲਈ ਅਕਸਰ ਹੀ ਤੰਗ ਪ੍ਰੇਸ਼ਾਨ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਇਹ ਗਾਲੜ (ਏਜੰਟ) ਜਦੋਂ ਕਿਸੇ ਲੜਕੇ-ਲੜਕੀ ਜਾਂ ਕਿਸੇ ਮਰਦ-ਔਰਤ ਆਦਿ ਨੂੰ ਇਕੱਲਿਆ ਦੇਖਦੇ ਹਨ ਤਾਂ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਘੰਟਿਆਬੰਧੀ ਕਿਰਾਏ ’ਤੇ ਕਮਰਾ ਲੈਣ ਲਈ ਆਫਰ ਕਰਦੇ ਹਨ।
ਅਜਿਹੀਆਂ ਗਲਤ ਹਰਕਤਾਂ ਨੂੰ ਦੇਖਦੇ ਹੋਏ ਨਿਹੰਗ ਸਿੰਘਾਂ ਨੇ ਹੈਰੀਟੇਜ ਸਟਰੀਟ ਨੇੜੇ ਅਜਿਹੇ ਗਾਲੜਾਂ (ਏਜੰਟਾਂ) ਨੂੰ ਫੜ ਕੇ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਕਿਸੇ ਵੀ ਸ਼ਰਧਾਲੂ ਨੂੰ ਘੰਟਿਆਂਬੱਧੀ ਕਮਰੇ ਲੈਣ ਲਈ ਆਫਰ ਕਰਦਿਆਂ ਨਜ਼ਰ ਆਇਆ ਤਾਂ ਉਹ ਆਪਣੇ ਤੌਰ ’ਤੇ ਪਹਿਲਾਂ ਕਾਰਵਾਈ ਕਰਨਗੇ ਅਤੇ ਇਸ ਤੋਂ ਬਾਅਦ ਉਹ ਕਾਨੂੰਨੀ ਕਾਰਵਾਈ ਕਰਵਾਉਣਗੇ। ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਇਨ੍ਹਾਂ ਹੋਟਲਾਂ ਵਿਚ ਨਸ਼ੇ ਅਤੇ ਦੇਹ ਵਪਾਰ ਦਾ ਧੰਦਾ ਵੀ ਚੱਲਦਾ ਹੈ। ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਹੈਰੀਟੇਜ ਸਟਰੀਟ ’ਤੇ ਖੜ੍ਹੇ ਹੋ ਕੇ ਲੋਕਾਂ ਨੂੰ ਕਮਰੇ ਦੇਣ ਦੀ ਆਫਰ ਕਰਨ ਵਾਲਿਆਂ ਨੂੰ ਦਬੋਚਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਰੱਦ
ਨਿਹੰਗ ਸਿੰਘਾਂ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਲੋਕਾਂ ਨੂੰ ਰਸਤੇ ਵਿਚ ਰੋਕ ਕੇ ਗਾਲੜਾਂ (ਏਜੰਟਾਂ) ਵਲੋਂ ਜ਼ਬਰਦਸਤੀ ਕਮਰੇ ਕਿਰਾਏ ’ਤੇ ਲੈਣ ਲਈ ਆਫਰ ਕਰਦੇ ਹਨ। ਇਕ ਨਿਹੰਗ ਨੇ ਦੱਸਿਆ ਕਿ ਉਸ ਨੂੰ ਇਕ ਔਰਤ ਦੀ ਸ਼ਿਕਾਇਤ ਵੀ ਮਿਲੀ ਸੀ ਕਿ ਉਹ ਆਪਣੇ ਬੇਟੇ ਨਾਲ ਹੋਣ ਦੇ ਬਾਵਜੂਦ ਉਸ ਨੂੰ ਰੋਕ ਕੇ ਇਕ ਘੰਟੇ ਲਈ ਕਮਰਾ ਕਿਰਾਏ ’ਤੇ ਆਫਰ ਕਰਨ ਦੀ ਗੱਲ ਕੀਤੀ, ਜਿਸ ’ਤੇ ਉਸ ਨੂੰ ਕਾਫੀ ਸ਼ਰਮ ਮਹਿਸੂਸ ਹੋਈ। ਨਿਹੰਗ ਸਿੰਘਾਂ ਨੇ ਪਹਿਲਾਂ ਤਾਂ ਇਨ੍ਹਾਂ ਗਾਲੜਾਂ (ਏਜੰਟਾਂ) ਵਲੋਂ ਲੋਕਾਂ ਨੂੰ ਜ਼ਬਰਦਸਤੀ ਕਿਰਾਏ ’ਤੇ ਕਮਰੇ ਲੈਣ ਲਈ ਤੰਗ ਪ੍ਰੇਸ਼ਾਨ ਕਰਦਿਆਂ ਹੋਇਆ ਦੀ ਵੀਡੀਓ ਬਣਾਈ ਅਤੇ ਫਿਰ ਉਨ੍ਹਾਂ ਨੂੰ ਆਪਣੇ ਤੌਰ ’ਤੇ ਸਖ਼ਤ ਚਿਤਾਵਨੀ ਦਿੱਤੀ। ਇਕ ਨਿਹੰਗ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਕਤ ਇਲਾਕੇ ਵਿਚ ਖੁੱਲ੍ਹੇਆਮ ਨਸ਼ੇ ਅਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਡਾ: ਦਲਜੀਤ ਸਿੰਘ ਚੀਮਾ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮੁਆਫ਼ੀ
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਹੋਟਲ ਦਾ ਕਮਰਾ ਲੈਣਾ ਹੈ, ਉਹ ਇਕ ਘੰਟੇ ਲਈ ਨਹੀਂ, ਸਗੋਂ ਘੱਟ ਤੋਂ ਘੱਟ ਇਕ ਰਾਤ ਲਈ ਲੈਣਗੇ। ਇਸ ਦੇ ਬਾਵਜੂਦ ਜੇਕਰ ਘੰਟੇ ਦੇ ਹਿਸਾਬ ਨਾਲ ਕਿਰਾਏ ’ਤੇ ਕਮਰੇ ਦਿੱਤੇ ਜਾ ਰਹੇ ਹਨ ਤਾਂ ਉਥੇ ਨਾਜਾਇਜ਼ ਗਤੀਵਿਧੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਪਵਿੱਤਰ ਰਸਤੇ ਹੈਰੀਟੇਜ ਸਟਰੀਟ ਨੂੰ ਬਦਨਾਮ ਕਰ ਰਹੇ ਹਨ, ਜਿਸ ਕਾਰਨ ਅਜਿਹੀ ਕਾਰਵਾਈ ਜ਼ਰੂਰੀ ਸੀ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਇਹ ਗਾਲੜਾਂ (ਏਜੰਟਾਂ) ਨਸ਼ੇ ਲਈ ਹੋਟਲਾਂ ਤੋਂ ਕਮਿਸ਼ਨ ਲੈਂਦੇ ਹਨ ਅਤੇ ਘੰਟੇ ਦੇ ਹਿਸਾਬ ਨਾਲ ਕਮਰੇ ਦੇਣ ਲਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਹੁਣ ਵੀ ਪ੍ਰਸਾਸ਼ਨ ਨੇ ਅਜਿਹੇ ਗਾਲੜਾਂ (ਏਜੰਟਾਂ) ’ਤੇ ਸਖ਼ਤ ਕਾਰਵਾਈ ਨਾ ਕੀਤੀ ਤਾਂ ਭਵਿੱਖ ਵਿਚ ਉਹ ਆਪਣੇ ਤੌਰ ’ਤੇ ਵੱਡੇ ਪੱਧਰ ’ਤੇ ਕਾਰਵਾਈ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8