ਅਦਾਲਤ ਨੇ 72 ਸਾਲਾ ਬਜ਼ੁਰਗ ਨੂੰ ਸੁਣਾਈ 4 ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ
Tuesday, Oct 29, 2024 - 03:40 PM (IST)
ਲੁਧਿਆਣਾ (ਮਹਿਰਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿਲ ਦੀ ਅਦਾਲਤ ਨੇ ਲੁਧਿਆਣਾ ’ਚ ਓਮੈਕਸ ਫਲੈਟਸ ਨਿਵਾਸੀ 72 ਸਾਲਾ ਭੁਪਿੰਦਰ ਸਿੰਘ ਨੂੰ ਧੋਖਾਦੇਹੀ ਦੇ ਦੋਸ਼ ’ਚ 4 ਸਾਲ ਦੀ ਕੈਦ ਅਤੇ 57,000 ਰੁਪਏ ਜੁਰਮਾਨਾ ਲਗਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚ ਗਏ ਭਾਂਬੜ
ਬਚਾਅ ਧਿਰ ਨੇ ਤਰਕ ਦਿੱਤਾ ਹੈ ਕਿ ਇੰਸੁਲਿਨ ’ਤੇ ਨਿਰਭਰ ਰਹਿਣ ਵਾਲੇ ਬਿਰਧ ਅਤੇ ਬੀਮਾਰ ਵਿਅਕਤੀ ਸਿੰਘ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਹਾਲਾਂਕਿ ਸਰਕਾਰੀ ਵਕੀਲ ਨੇ ਗੰਭੀਰ ਦੋਸ਼ ਲਾਏ। ਇਸਤਗਾਸਾ ਧਿਰ ਨੇ ਸਬੂਤ ਪੇਸ਼ ਕੀਤੇ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਸਿੰਘ ਨੇ ਖੁਦ ਨੂੰ ਸਿਹਤ ਵਿਭਾਗ, ਨਵੀਂ ਦਿੱਲੀ ਦਾ ਸੇਵਾਮੁਕਤ ਨਿਰਦੇਸ਼ਕ ਦੱਸਿਆ ਅਤੇ ਉੱਚ ਦਰਜੇ ਦੇ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਸਬੰਧਾਂ ਜ਼ਰੀਏ ਕਾਨੂੰਨੀ ਅਤੇ ਨੌਕਰਸ਼ਾਹੀ ਮੁੱਦਿਆਂ ਨੂੰ ਹੱਲ ਕਰਨ ਦੀ ਪੇਸ਼ਕਸ਼ ਕਰ ਕੇ ਜਨਤਾ ਨੂੰ ਧੋਖਾ ਦਿੱਤਾ। ਜਾਂਚਕਰਤਾਵਾਂ ਨੇ ਪਾਇਆ ਕਿ ਮੁਲਜ਼ਮ ਨੇ ਖੁਦ ਨੂੰ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਉਨ੍ਹਾਂ ਦਾ ਜਾਣਕਾਰ ਜਾਂ ਰਿਸ਼ਤੇਦਾਰ ਦੱਸ ਕੇ ਦੂਜਿਆਂ ਨੂੰ ਵਰਗਲਾਉਣ ਲਈ ਇਸ ਤਰੀਕੇ ਦੀ ਵਰਤੋਂ ਕੀਤੀ। ਦੋਸ਼ਾਂ ਵਿਚ ਇਹ ਦਾਅਵਾ ਵੀ ਸ਼ਾਮਲ ਹੈ ਕਿ ਮੁਲਜ਼ਮ ਨੇ ਸਮਰ ਗੁਲਾਟੀ ਨਾਮੀ ਇਕ ਨਿਵਾਸੀ ਤੋਂ ਘਰੇਲੂ ਵਿਵਾਦ ਵਿਚ ਮਦਦ ਦਾ ਵਾਅਦਾ ਕਰ ਕੇ 5 ਲੱਖ ਰੁਪਏ ਠੱਗ ਲਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ
ਇਕ ਹੋਰ ਮਾਮਲੇ ਵਿਚ ਉਸ ਨੇ ਕਥਿਤ ਤੌਰ ’ਤੇ ਲਖਵਿੰਦਰ ਸਿੰਘ ਉਰਫ ਲੱਖ ਤੋਂ 40 ਲੱਖ ਰੁਪਏ ਲਏ। ਇਹ ਦਾਅਵਾ ਕਰਦੇ ਹੋਏ ਕਿ ਉਹ ਆਪਣੇ ਸੰਪਰਕਾਂ ਦਾ ਲਾਭ ਉਠਾ ਕੇ ਅਪਰਾਧਿਕ ਮਾਮਲਾ ਰੱਦ ਕਰਵਾ ਦੇਵੇਗਾ। 6 ਅਗਸਤ, 2022 ਨੂੰ ਸਿੰਘ ਦੀ ਗ੍ਰਿਫ਼ਤਾਰੀ ਦੌਰਾਨ 3 ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਕਥਿਤ ਤੌਰ ’ਤੇ ਇਤਰਾਜ਼ਯੋਗ ਕਾਲਾਂ ਰਿਕਾਰਡ ਸਨ। ਇਨ੍ਹਾਂ ਫੋਨਾਂ ਨੂੰ ਮੋਹਾਲੀ ਵਿਚ ਸਾਈਬਰ ਸੈੱਲ ਅਤੇ ਤਕਨੀਕੀ ਟੀਮ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ, ਕਿਉਂਕਿ ਸਬੂਤਾਂ ਤੋਂ ਪਤਾ ਲੱਗਾ ਸੀ ਕਿ ਸਿੰਘ ਨੇ ਕਥਿਤ ਧੋਖਾਦੇਹੀ ਨਾਲ ਸਬੰਧਤ ਕਾਲ ਰਿਕਾਰਡ ਮਿਟਾਉਣ ਦਾ ਯਤਨ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8