ਲਾਸ਼ ਬਣ ਘਰ ਪਰਤਿਆ ਦੋਸਤਾਂ ਨਾਲ ਘਰੋਂ ਬਾਹਰ ਗਿਆ ਮਾਪਿਆਂ ਦਾ ਜਵਾਨ ਪੁੱਤ

Wednesday, Oct 23, 2024 - 06:38 PM (IST)

ਲਾਸ਼ ਬਣ ਘਰ ਪਰਤਿਆ ਦੋਸਤਾਂ ਨਾਲ ਘਰੋਂ ਬਾਹਰ ਗਿਆ ਮਾਪਿਆਂ ਦਾ ਜਵਾਨ ਪੁੱਤ

ਬਟਾਲਾ (ਸਾਹਿਲ)- ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸੇਖਵਾਂ ਦੇ ਐੱਸ. ਆਈ. ਬਲਕਾਰ ਸਿੰਘ ਅਤੇ ਏ. ਐੱਸ. ਆਈ. ਹੈਨਰੀ ਨੇ ਦੱਸਿਆ ਕਿ ਸਾਗਰ ਪੁੱਤਰ ਦਿਲਬਾਗ ਮਸੀਹ ਵਾਸੀ ਕ੍ਰਿਸ਼ਚਨ ਕਾਲੋਨੀ, ਨੌਸ਼ਹਿਰਾ ਮੱਝਾ ਸਿੰਘ ਬੀਤੇ ਕੱਲ੍ਹ ਆਪਣੇ ਦੋ ਦੋਸਤਾਂ ਨਾਲ ਘਰੋਂ ਗਿਆ ਸੀ ਅਤੇ ਦੇਰ ਸ਼ਾਮ ਇਸ ਦੇ ਦੋਸਤ ਇਸ ਨੂੰ ਨੌਸ਼ਹਿਰਾ ਮੱਝਾ ਸਿੰਘ ਸਥਿਤ ਹਸਪਤਾਲ ਵਿਚ ਛੱਡ ਕੇ ਆਪ ਮੌਕੇ ਤੋਂ ਭੱਜ ਗਏ। 

PunjabKesari

ਐੱਸ. ਆਈ. ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨ ਦੇ ਸਰੀਰ ’ਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਹੋਣ ਕਰਕੇ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਦਾ ਇਲਾਜ ਕੀਤਾ ਜਾ ਰਿਹਾ ਸੀ ਕਿ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਇਹ ਦਮ ਤੋੜ ਗਿਆ। ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਵਿਖੇ ਉਕਤ ਮ੍ਰਿਤਕ ਸਾਗਰ ਦੇ ਪਿਤਾ ਦੇ ਬਿਆਨ ’ਤੇ ਬਣਦੀਆਂ ਧਰਾਵਾਂ ਹੇਠ ਸਬੰਧਤ ਦੋਵਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਜ਼ਰੂਰੀ ਖ਼ਬਰ: ਜਲੰਧਰ 'ਚ ਬੰਦ ਹਨ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News