ਤੇਜ਼ ਰਫ਼ਤਾਰ ਗੱਡੀ ਡਿਵਾਈਡਰ ਨਾਲ ਟਕਰਾਈ, ਮਾਂ-ਪੁੱਤ ਦੀ ਮੌਕੇ ''ਤੇ ਹੀ ਮੌਤ

Friday, Oct 18, 2024 - 12:33 PM (IST)

ਤੇਜ਼ ਰਫ਼ਤਾਰ ਗੱਡੀ ਡਿਵਾਈਡਰ ਨਾਲ ਟਕਰਾਈ, ਮਾਂ-ਪੁੱਤ ਦੀ ਮੌਕੇ ''ਤੇ ਹੀ ਮੌਤ

ਤਪਾ ਮੰਡੀ (ਸ਼ਾਮ, ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਤਪਾ ਸਥਿਤ ਓਵਰਬ੍ਰਿਜ 'ਤੇ ਤੇਜ਼ ਰਫ਼ਤਾਰ ਗੱਡੀ ਡਿਵਾਈਡਰ ਨਾਲ ਟਕਰਾਉਣ ਕਾਰਨ ਸਵਾਰ ਪਰਿਵਾਰ ਦੇ 3 ਮੈਂਬਰਾਂ ‘ਚੋਂ ਮਾਂ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਬ-ਡਵੀਜਨਲ ਹਸਪਤਾਲ ਤਪਾ ‘ਚ ਜ਼ਖਮੀ ਪਰਿਵਾਰਕ ਮੈਂਬਰ ਸਲਵਿੰਦਰ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਗੰਗਾਨਗਰ ਅਪਣੀ ਮਾਤਾ ਗੁਰਦੇਵ ਕੌਰ, ਭਰਾ ਕੁਲਵਿੰਦਰ ਕੁਮਾਰ ਅਤੇ ਭਰਜਾਈ ਗੀਤਾ ਰਾਣੀ ਨਾਲ ਗੰਗਾਨਗਰ ਤੋਂ ਚੰਡੀਗੜ੍ਹ ਵਿਖੇ ਕਿਸੇ ਦੇ ਸਸਕਾਰ ‘ਚ ਸ਼ਾਮਲ ਹੋਣ ਲਈ ਜਾ ਰਹੇ ਸੀ।

ਜਦ ਉਹ ਤਪਾ ਓਵਰਬ੍ਰਿਜ ‘ਤੇ ਪੁੱਜੇ ਤਾਂ ਤੇਜ਼ ਰਫ਼ਤਾਰ ਬਰੀਜਾ ਗੱਡੀ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਦੂਰ ਤੱਕ ਜਾ ਖਿੱਲਰੇ। ਘਟਨਾ ਦਾ ਪਤਾ ਲੱਗਦੇ ਹੀ ਮਿੰਨੀ ਸਹਾਰਾ ਕਲੱਬ ਦੀ ਐਬੂਲੈਂਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਗੀਤਾ ਰਾਣੀ ਅਤੇ ਸਲਵਿੰਦਰ ਕੁਮਾਰ ਨੂੰ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ‘ਚ ਕੁਲਵਿੰਦਰ ਕੁਮਾਰ ਜੋ ਗੱਡੀ ਚਲਾ ਰਿਹਾ ਸੀ, ਰਾਜਸਥਾਨ ‘ਚ ਅਧਿਆਪਕ ਹੈ, ਉਸ ਦੀ ਅਤੇ ਬਜ਼ੁਰਗ ਮਾਤਾ ਗੁਰਦੇਵ ਕੌਰ ਦੀ ਮੌਕੇ ‘ਤੇ ਮੌਤ ਹੋ ਗਈ।

ਮੌਕੇ 'ਤੇ ਡੀ ਗਿਣਤੀ ‘ਚ ਲੋਕ, ਸੜਕ ਸੁਰੱਖਿਆ ਫੋਰਸ ਦੀ ਗੱਡੀ ਅਤੇ ਪੁਲਸ ਚੌਂਕੀ ਤਪਾ ਦੇ ਜਵਾਨਾਂ ਨੇ ਪਹੁੰਚ ਕੇ ਲਾਸ਼ਾਂ ਨੂੰ ਮਿੰਨੀ ਸਹਾਰਾ ਕਲੱਬ ਦੀਆਂ ਐਬੂਲੈਸਾਂ ਰਾਹੀਂ ਸਿਵਲ ਹਸਪਤਾਲ ਬਰਨਾਲਾ ਦੇ ਮੋਰਚਰੀ ਰੂਮ ‘ਚ ਪਹੁੰਚਿਆ ਗਿਆ। ਜ਼ਖਮੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ। ਹਾਦਸੇ ਦਾ ਪਤਾ ਲੱਗਦੇ ਹੀ ਗੰਗਾਨਗਰ ਅਤੇ ਹੋਰ ਸ਼ਹਿਰਾਂ ‘ਚੋਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ ਸੀ। 


author

Babita

Content Editor

Related News