ਪਿੰਡ ਦੇ ਵਿਅਕਤੀਆਂ ਨੇ ਪੁੱਤ ਨੂੰ ਕੁੱਟਿਆ ਤਾਂ ਟੈਨਸ਼ਨ ’ਚ ਮਾਂ ਨੇ ਕੀਤੀ ਖ਼ੁਦਕੁਸ਼ੀ
Sunday, Oct 20, 2024 - 08:44 AM (IST)
ਸੰਗਤ ਮੰਡੀ (ਮਨਜੀਤ) : ਇੱਥੇ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵੱਲੋਂ ਜਦ ਪੁੱਤਰ ਦੀ ਕੁੱਟਮਾਰ ਕਰ ਦਿੱਤੀ ਤਾਂ ਮਾਂ ਨੇ ਟੈਨਸ਼ਨ ’ਚ ਆ ਕੇ ਆਪਣੇ ਘਰ ’ਚ ਹੀ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਮਰਜੀਤ ਕੌਰ (50) ਪਤਨੀ ਦਿਆ ਸਿੰਘ ਦੇ ਲੜਕੇ ਜਗਨੰਦਨ ਸਿੰਘ ਦੀ ਬੀਤੀ ਰਾਤ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕਰ ਦਿੱਤੀ। ਇਸ ਕੁੱਟਮਾਰ ਨੂੰ ਪੰਚਾਇਤੀ ਚੋਣਾਂ ਨਾਲ ਵੀ ਮਿਲਾ ਕੇ ਦੇਖਿਆ ਜਾ ਰਿਹਾ ਹੈ। ਜਦ ਇਸ ਗੱਲ ਦਾ ਪਤਾ ਘਰ ’ਚ ਬੈਠੀ ਉਸ ਦੀ ਮਾਂ ਅਮਰਜੀਤ ਕੌਰ ਨੂੰ ਲੱਗਿਆ ਤਾਂ ਉਸ ਨੇ ਟੈਨਸ਼ਨ ’ਚ ਆ ਕੇ ਆਪਣੇ ਘਰ ’ਚ ਫ਼ਾਹਾ ਲਾ ਲਿਆ।
ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਅਮਰਜੀਤ ਸਿੰਘ ਦੇ ਪੁੱਤਰ ਜਗਨੰਦਨ ਸਿੰਘ ਦੀ ਕੁੱਟਮਾਰ ਕਰ ਦਿੱਤੀ। ਇਸ ਟੈਨਸ਼ਨ ’ਚ ਹੀ ਅਮਰਜੀਤ ਕੌਰ ਨੇ ਘਰ ’ਚ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।