ਕੋਰੋਨਾ ਕਰਫਿਊ ਦੌਰਾਨ ਨਿਸਵਾਰਥ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਡਾਕਟਰਾਂ ਦਾ ਕੀਤਾ ਸਨਮਾਨ

5/22/2020 3:19:03 PM

ਧਰਮਕੋਟ(ਸਤੀਸ਼) - ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਵਿਚ ਲੱਗੇ ਕਰਫਿਊ ਦੌਰਾਨ ਨਗਰ ਕੌਂਸਲ ਧਰਮਕੋਟ ਵੱਲੋਂ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ ਖੋਲ੍ਹੀ ਗਈ ਮੁਫ਼ਤ ਡਿਸਪੈਂਸਰੀ ਵਿਚ ਧਰਮਕੋਟ ਸ਼ਹਿਰ ਦੇ ਪ੍ਰਮੁੱਖ ਡਾਕਟਰ ਸੁਖਦੇਵ ਸਿੰਘ ਵੱਲੋਂ ਲਗਾਤਾਰ ਇੱਕ ਮਹੀਨਾ ਆਪਣੀਆਂ ਨਿਸਵਾਰਥ ਸੇਵਾਵਾਂ ਸ਼ਹਿਰ ਨਿਵਾਸੀਆਂ ਨੂੰ ਭੇਟ ਕੀਤੀਆਂ ਅਤੇ ਇਸ ਦੌਰਾਨ ਉੱਘੇ ਸਮਾਜ ਸੇਵੀ ਸੁਖਵਿੰਦਰ ਸਿੰਘ ਵੱਲੋਂ ਸਮਾਜ ਸੇਵਾ ਦੀ ਪੇਸ਼ ਕੀਤੀ ਗਈ ਮਿਸਾਲ ਸਦਕਾ ਅੱਜ ਨਗਰ ਕੌਂਸਲ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਬੰਟੀ ਨੇ ਕਿਹਾ ਕਿ ਡਾਕਟਰ ਸੁਖਦੇਵ ਸਿੰਘ ਨੇ ਕਰੋਨਾ ਮਹਾਂਮਾਰੀ ਦੌਰਾਨ ਜਦੋਂ ਕਿ ਮਨੁੱਖ ਨੂੰ ਮਨੁੱਖ ਤੋਂ ਡਰ ਆਉਂਦਾ ਸੀ ਉਨ੍ਹਾਂ ਨੇ ਹਰ ਰੋਜ਼ ਤਕਰੀਬਨ ਦੋ ਸੌ ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਭੇਟ ਕੀਤੀਆਂ। ਆਪਣੇ ਡਾਕਟਰੀ ਕਿੱਤੇ ਦਾ ਮਨੁੱਖਤਾ ਦੀ ਸੇਵਾ ਦਾ ਜੋ ਕਾਰਜ ਕੀਤਾ ਹੈ ਉਸ ਦੇ ਬਦਲੇ ਨਗਰ ਕੌਂਸਲ ਵੱਲੋਂ ਤੁੱਛ ਜਿਹਾ ਉਪਰਾਲਾ ਉਨ੍ਹਾਂ ਦੇ ਸਨਮਾਨ ਦਾ ਕੀਤਾ ਗਿਆ ਹੈ। ਜੋ ਕਿ ਡਾਕਟਰ ਵੱਲੋਂ ਕੀਤੇ ਕਾਰਜ ਤੋਂ ਬਹੁਤ ਹੀ ਛੋਟਾ ਹੈ। ਇਹ ਸਨਮਾਨ ਸਮੁੱਚੇ ਸ਼ਹਿਰ ਨਿਵਾਸੀਆਂ ਵੱਲੋਂ ਹੈ। ਉੱਥੇ ਹੀ ਇਸ ਕਰੋਨਾ ਕਰਫਿਊ ਦੌਰਾਨ ਸਮਾਜ ਸੇਵਾ ਦੀ ਨਵੀਂ ਮਿਸਾਲ ਪੈਦਾ ਕਰਨ ਵਾਲੇ ਸੁਖਵਿੰਦਰ ਸਿੰਘ ਸਮਾਜ ਸੇਵੀ ਵੱਲੋਂ ਜੋ ਗਰੀਬਾਂ ਲੋੜਵੰਦਾਂ ਅਤੇ ਬੇਰੁਜ਼ਗਾਰਾਂ ਨੂੰ ਪਿੰਡਾਂ ਵਿਚ ਜਾ ਕੇ ਜੋ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ ਉਨ੍ਹਾਂ ਦੀ ਵੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਨਗਰ ਕੌਂਸਲ ਵੱਲੋਂ ਇਨ੍ਹਾਂ ਦੋਹਾਂ ਸ਼ਖਸੀਅਤਾਂ ਦਾ ਸਨਮਾਨ ਕਰਕੇ  ਸਾਨੂੰ ਅਥਾਹ ਖੁਸ਼ੀ ਪ੍ਰਾਪਤ ਹੋ ਰਹੀ ਹੈ।

ਉਥੇ ਹੀ ਸਨਮਾਨ ਹਾਸਲ ਕਰਨ ਵਾਲੀਆਂ ਦੋਹਾਂ ਸ਼ਖ਼ਸੀਅਤਾਂ ਨੇ ਇਸ ਦਿੱਤੇ ਸਨਮਾਨ ਲਈ ਨਗਰ ਕੌਂਸਲ ਪ੍ਰਧਾਨ ਅਤੇ ਸਮੂਹ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਸੇਵਾ ਸਮਾਜ ਸੇਵਾ ਲਗਾਤਾਰ ਜਾਰੀ ਰਹੇਗੀ। ਉਥੇ ਹੀ ਉਨ੍ਹਾਂ ਨੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਸ਼ਹਿਰ ਨਿਵਾਸੀਆਂ ਦੀ ਕੀਤੀ ਗਈ ਬੇਮਿਸਾਲ ਸੇਵਾ ਦੀ ਵੀ ਸ਼ਲਾਘਾ ਕੀਤੀ। ਇਸ ਸਮਾਗਮ ਦੌਰਾਨ ਸੁਧੀਰ ਕੁਮਾਰ ਗੋਇਲ ਚੇਅਰਮੈਨ ਮਾਰਕੀਟ ਕਮੇਟੀ, ਨਿਸ਼ਾਂਤ ਨੌਹਰੀਆ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਬਲਰਾਜ ਸਿੰਘ ਕਲਸੀ ਮੀਤ ਪ੍ਰਧਾਨ ,ਮਨਜੀਤ ਸਿੰਘ ਸਭਰਾਂ, ਗੁਰਪਿੰਦਰ ਸਿੰਘ ਚਾਹਲ, ਸੁਖਦੇਵ ਸਿੰਘ, ਨਿਰਮਲ ਸਿੱਧੂ ,ਸਚਿਨ ਟੰਡਨ, ਚਮਕੌਰ ਸਿੰਘ ਸੁਖਬੀਰ ਸਿੰਘ ਕੌਂਸਲਰ ,ਸੰਦੀਪ ਸਿੰਘ ਸੰਧੂ , ਡਾ ਮਨਜੀਤ ਸਿੰਘ ਜਲਾਲਾਬਾਦ, ਬਰਜਿੰਦਰ ਪਾਲ ਸਿੰਘ ਗੋਲਡੀ, ਤੇਜਵੀਰ ਸਿੰਘ, ਡਾਕਟਰ ਸੁਖਦੇਵ ਸਿੰਘ, ਸੁਰਿੰਦਰਪਾਲ ਜਨੇਜਾ ,ਰਿੰਕਾ ਕੰਪਾਊਡਰ, ਸੰਦੀਪ ਬਜਾਜ ਪ੍ਰਧਾਨ ਮੈਡੀਕਲ ਐਸੋਸੀਏਸ਼ਨ,ਜਤਿੰਦਰ ਖੁੱਲਰ ਸਮਾਜਸੇਵੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Harinder Kaur

Content Editor Harinder Kaur