ਜ਼ਿਲਾ ਲੇਖਾਕਾਰ ਵੱਲੋਂ ਭਲਾਈਆਣਾ ਸਕੂਲ ’ਚ ਮਿਡ ਡੇਅ ਮੀਲ ਦੀ ਜਾਂਚ
Thursday, Nov 29, 2018 - 06:58 AM (IST)

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਸੁਖਪਾਲ)- ਜ਼ਿਲਾ ਸਿੱਖਿਆ ਅਫਸਰ ਮਲਕੀਤ ਸਿੰਘ ਖੋਸਾ ਦੇ ਨਿਰਦੇਸ਼ਾਂ ’ਤੇ ਸਰਕਾਰੀ ਸੀ. ਸੈ. ਸਕੂਲ ਭਲਾਈਆਣਾ ਵਿਖੇ ਜ਼ਿਲਾ ਲੇਖਾਕਾਰ ਰਾਹੁਲ ਬਖਸ਼ੀ ਅਤੇ ਸਹਾਇਕ ਬਲਾਕ ਮੈਨੇਜਰ ਸੰਦੀਪ ਕੁਮਾਰ ਵੱਲੋਂ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ ਡੇਅ ਮੀਲ ਦੇ ਖਾਣੇ ਦੀ ਜਾਂਚ ਕੀਤੀ ਗਈ।
ਇਸ ਦੌਰਾਨ ਸਰਕਾਰ ਵੱਲੋਂ ਬੱਚਿਅਾਂ ਲਈ ਭੇਜੇ ਜਾ ਰਹੇ ਚੌਲ, ਕਣਕ, ਰਸੋਈ ਦੀ ਸਫਾਈ, ਖਾਣੇ ਦੀ ਮਿਕਦਾਰ ਆਦਿ ਨੂੰ ਚੈੱਕ ਕੀਤਾ ਗਿਆ, ਜੋ ਕਿ ਸਹੀ ਅਤੇ ਦੁਰਸਤ ਪਾਇਆ ਗਿਆ। ਇਸ ਸਮੇਂ ਪ੍ਰਿੰ. ਸਾਧੂ ਸਿੰਘ ਰੋਮਾਣਾ ਨੇ ਆਈ ਟੀਮ ਨੂੰ ਦੱਸਿਆ ਕਿ ਸਰਕਾਰ ਦੀ ਮਿੱਥੀ ਮਿਕਦਾਰ ਅਨੁਸਾਰ ਹੀ ਬੱਚਿਅਾਂ ਨੂੰ ਮਿਡ ਡੇਅ ਮੀਲ ਦਾ ਖਾਣਾ ਦਿੱਤਾ ਜਾਂਦਾ ਹੈ। ਇਸ ਮੌਕੇ ਸਤਪ੍ਰੀਤ ਕੌਰ ਮਿਡ ਡੇਅ ਮੀਲ ਇੰਚਾਰਜ, ਜਗਜੀਤ ਸਿੰਘ, ਵਰੁਣ ਖੁਰਾਣਾ ਆਦਿ ਹਾਜ਼ਰ ਸਨ।