ਵੱਖ-ਵੱਖ ਥਾਈਂ ਸਾਮਾਨ ਤੇ ਨਕਦੀ ਚੋਰੀ

02/25/2017 12:10:10 PM

ਜਲਾਲਾਬਾਦ (ਬਜਾਜ)- ਭਾਵੇਂ ਕਿ ਪੁਲਸ ਪ੍ਰਸ਼ਾਸਨ ਵੱਲੋਂ ਗਸ਼ਤ ਤੇਜ਼ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਫਿਰ ਵੀ ਇਲਾਕੇ ''ਚ ਚੋਰੀ ਦੀਆਂ ਵਾਰਦਾਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਬੀਤੀ ਰਾਤ ਪਿੰਡ ਚੱਕ ਅਰਾਈਆਂਵਾਲਾ ਉਰਫ ਫਲੀਆਂਵਾਲਾ ਵਿਖੇ ਖੇਤ ''ਚ ਲੱਗੇ ਟ੍ਰਾਂਸਫਾਰਮਰ ਵਿਚਲਾ ਕੀਮਤੀ ਸਾਮਾਨ ਚੋਰ ਕੱਢ ਕੇ ਲੈ ਗਏ।
ਜਾਣਕਾਰੀ ਦਿੰਦਿਆਂ ਕਿਸਾਨ ਫਲਕ ਸਿੰਘ ਪੁੱਤਰ ਬਿਸ਼ਨ ਸਿੰਘ ਤੇ ਪਰਮਜੀਤ ਸਿੰਘ ਪੁੱਤਰ ਚੇਤ ਸਿੰਘ ਵਾਸੀ ਚੱਕ ਅਰਾਈਆਂਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ''ਚ ਟ੍ਰਾਂਸਫਾਰਮਰ ਲੱਗਾ ਹੋਇਆ ਹੈ ਅਤੇ ਸਵੇਰੇ ਖੇਤ ਜਾਣ ਉਪਰੰਤ ਉਨ੍ਹਾਂ ਨੂੰ ਪਤਾ ਲੱਗਾ ਕਿ ਬੀਤੀ ਰਾਤ ਚੋਰਾਂ ਨੇ ਟ੍ਰਾਂਸਫਾਰਮਰ ਵਿਚਲਾ ਤਾਂਬਾ, ਤੇਲ ਤੇ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਬਿਜਲੀ ਵਿਭਾਗ ਨੂੰ ਦੇ ਦਿੱਤੀ ਗਈ ਹੈ।
ਫਿਰੋਜ਼ਪੁਰ (ਕੁਮਾਰ)- ਪਿੰਡ ਝੋਕ ਹਰੀਹਰ ਦੇ ਸਰਕਾਰੀ ਹਾਈ ਸਕੂਲ ਦੇ ਤਾਲੇ ਤੋੜ ਕੇ ਚੋਰ ਐੱਲ. ਸੀ. ਡੀ. ਤੇ ਗੈਸ ਸਿਲੰਡਰ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਅੰਗਰੇਜ਼ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ''ਚ ਦੱਸਿਆ ਕਿ ਬੀਤੀ ਅੱਧੀ ਰਾਤ ਨੂੰ ਚੋਰਾਂ ਨੇ ਸਕੂਲ ਦੇ ਤਾਲੇ ਤੋੜ ਕੇ 55 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਥਾਣਾ ਕੁਲਗੜ੍ਹੀ ''ਚ ਮਾਮਲਾ ਦਰਜ ਕਰ ਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਫਿਰੋਜ਼ਪੁਰ (ਕੁਮਾਰ)- ਪਿੰਡ ਨਵਾਂ ਬਾਰੇ ਕੇ ''ਚ ਚੋਰ ਇਕ ਘਰ ''ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ''ਚ ਸ਼ਿਕਾਇਤਕਰਤਾ ਮੁੱਦਈ ਗੁਰਨਾਮ ਸਿੰਘ ਪੁੱਤਰ ਅਨੋਖ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਪਿੰਡ ''ਚ ਪਰਿਵਾਰ ਸਮੇਤ ਇਕ ਪਾਠ ਦੇ ਭੋਗ ''ਤੇ ਗਿਆ ਹੋਇਆ ਸੀ ਅਤੇ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਅਲਮਾਰੀ ''ਚੋਂ 1 ਲੱਖ 46 ਹਜ਼ਾਰ ਰੁਪਏ ਤੇ ਗਹਿਣੇ ਚੋਰੀ ਕਰ ਲਏ।
ਜਲਾਲਾਬਾਦ (ਬੰਟੀ)- ਬੀਤੀ ਰਾਤ ਸਥਾਨਕ ਇੰਦਰ ਨਗਰੀ ਗਲੀ ਨੰ. 2 ਲਾਲਮਨ ਵਾਲੀ ਗਲੀ ''ਚ ਘਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰਾਂ ਵੱਲੋਂ ਸਾਮਾਨ ਚੋਰੀ ਕਰ ਲਿਆ ਗਿਆ। 
ਕਾਰ ਮਾਲਕ ਸਾਹਿਲ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਨੇ 22 ਫਰਵਰੀ ਸ਼ਾਮ ਨੂੰ ਆਪਣੀ ਮਾਰੂਤੀ ਵੈਗਨਾਰ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ ਅਤੇ ਉਨ੍ਹਾਂ ਨੇ ਰਾਤ ਨੂੰ ਵਿਆਹ ''ਤੇ ਜਾਣਾ ਸੀ, ਜਦੋਂ ਜਾਣ ਲਈ ਘਰ ''ਚੋਂ ਬਾਹਰ ਆਏ ਤਾਂ ਕਾਰ ਦਾ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਟੁੱਟਾ ਹੋਇਆ ਸੀ। ਕਾਰ ਦੇ ਅੰਦਰ ਦੇਖਣ ''ਤੇ ਪਤਾ ਲੱਗਾ ਕਿ ਚੋਰ ਕਾਰ ''ਚੋਂ ਮਿਊਜ਼ਿਕ ਸਿਸਟਮ, ਰਿਮੋਟ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਕਤ ਚੋਰਾਂ ਦੀ ਵੀਡਿਓ ਸੀ. ਸੀ. ਟੀ. ਵੀ. ਕੈਮਰੇ ''ਚ ਵੀ ਆ ਚੁੱਕੀ ਹੈ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।


Related News