ਪਤੀ ਨੇ ਕਰ ਲਈ ਸੀ ਖ਼ੁਦਕੁਸ਼ੀ, ਪੁੱਤਰ ਦੀ ਹਾਦਸੇ 'ਚ ਗਈ ਜਾਨ, ਹੁਣ ਮਾਂ-ਧੀਆਂ ਰੋਟੀ ਲਈ ਹੋਈਆਂ ਮੁਹਤਾਜ

Thursday, Jul 22, 2021 - 01:01 PM (IST)

ਪਤੀ ਨੇ ਕਰ ਲਈ ਸੀ ਖ਼ੁਦਕੁਸ਼ੀ, ਪੁੱਤਰ ਦੀ ਹਾਦਸੇ 'ਚ ਗਈ ਜਾਨ, ਹੁਣ ਮਾਂ-ਧੀਆਂ ਰੋਟੀ ਲਈ ਹੋਈਆਂ ਮੁਹਤਾਜ

ਮਾਨਸਾ (ਜੱਸਲ): ਸੂਬੇ ਵਿਚ ਕਿਸਾਨ ਮਜ਼ਦੂਰ ਕਰਜ਼ਿਆਂ ਦੀ ਮਾਰ ਹੇਠ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਅਤੇ ਇਹ ਸਿਲਸਿਲਾ ਅਜਿਹਾ ਚੱਲਿਆ ਕਿ ਹਰ ਕਿਸਾਨ ਨੇ ਕਰਜ਼ੇ ਤੋਂ ਆਪਣਾ ਪੱਲਾ ਛੁਡਾਉਣ ਦੇ ਲਈ ਖੁਦਕੁਸ਼ੀ ਦਾ ਰਸਤਾ ਹੀ ਅਪਣਾਇਆ। ਮਾਲਵਾ ਖ਼ੇਤਰ ਵਿਚ ਕਿਸਾਨ-ਮਜ਼ਦੂਰ ਤਾਂ ਇਸ ਤਰ੍ਹਾਂ ਖੁਦਕੁਸ਼ੀ ਕਰਕੇ ਖਹਿੜਾ ਛੁਡਾ ਗਏ ਪ੍ਰੰਤੂ ਬਾਅਦ ਵਿਚ ਉਨ੍ਹਾਂ ਦੇ ਪਰਿਵਾਰਾਂ ’ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਪਿਆ। ਅਜਿਹਾ ਹੀ ਦੇਖਣ ਨੂੰ ਮਿਲਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਚ, ਜਿੱਥੇ ਅਜਿਹੀ ਹੀ ਵਿਧਵਾ ਪਰਮਜੀਤ ਕੌਰ ਹੈ, ਜਿਸ ਦੇ ਪਤੀ ਨੇ ਸਾਲ 2015 ਵਿਚ ਖ਼ੁਦਕੁਸ਼ੀ ਕਰ ਲਈ ਅਤੇ ਉਸ ਤੋਂ ਬਾਅਦ 13 ਸਾਲਾ ਬੱਚੇ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ। ਅੱਜ ਘਰ ਦੇ ਵਿਚ ਦੋ ਧੀਆਂ ਦੇ ਨਾਲ ਖ਼ੁਦ ਪਰਮਜੀਤ ਕੌਰ ਮੁਸ਼ਕਿਲ ਨਾਲ ਦਿਨ ਕਟੀ ਕਰ ਰਹੀ ਹੈ ਤੇ ਧੀਆਂ ਦੀ ਪੜ੍ਹਾਈ ਦਾ ਵੀ ਫ਼ਿਕਰ ਉਸ ਨੂੰ ਵੱਢ ਵੱਢ ਖਾ ਰਿਹਾ ਹੈ।

ਇਹ ਵੀ ਪੜ੍ਹੋ :   ਕਿਸਾਨਾਂ ਦੇ ਹੱਕ 'ਚ ਭਗਵੰਤ ਮਾਨ ਨੇ ਮੁੜ ਦਿੱਤਾ ਹੋਕਾ, ਕਿਹਾ- ਪਹਿਲਾਂ ਰੱਦ ਹੋਣ ਕਾਨੂੰਨ ਫਿਰ ਚੱਲੇ ਸੰਸਦ

ਪੀੜਤਾ ਵਿਧਵਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਪਿੰਡ ਚਲੀ ਗਈ ਅਤੇ ਉਨ੍ਹਾਂ ਦਾ ਉੱਥੇ ਪਾਲਣ ਪੋਸ਼ਣ ਕੀਤਾ, ਜਦੋਂ ਹੀ ਉਹ ਵਾਪਸ ਆਪਣੇ ਪਿੰਡ ਭੰਮੇ ਕਲਾਂ ਪਹੁੰਚੀ ਤਾਂ ਉਸ ਦੇ ਤੇਰਾਂ ਸਾਲਾ ਬੱਚੇ ਦਾ ਸੜਕ ਹਾਦਸਾ ਹੋ ਗਿਆ ਜਿਸ ਨੂੰ ਬਚਾਉਣ ਦੇ ਲਈ ਹਸਪਤਾਲ ਵਿਚ ਉਨ੍ਹਾਂ ਨੇ ਲੱਖਾਂ ਰੁਪਏ ਲਗਾਏ ਪਰ ਬੇਟੇ ਨੂੰ ਬਚਾ ਨਹੀਂ ਸਕੀ ਅਤੇ ਉਸਦੀ ਆਸ ਦੀ ਸੂਰਜ ਵੀ ਅਸਤ ਹੋ ਗਿਆ।
ਅੱਜ ਉਨ੍ਹਾਂ ਨੂੰ ਬੈਂਕ ਦਾ ਕਰਜ਼ਾ ਜ਼ਮੀਨ ਵੇਚ ਕੇ ਉਤਾਰਨਾ ਪਿਆ ਤੇ ਅੱਜ ਵੀ ਉਹ ਕਰਜ਼ਦਾਰ ਨੇ ਤੇ ਘਰ ਦੇ ਵਿਚ ਤਰੇੜਾਂ ਆ ਚੁੱਕੀਆਂ ਹਨ। ਕੁੜੀਆਂ ਪੜ੍ਹਾਈ ਕਰਨਾ ਚਾਹੁੰਦੀਆਂ ਹਨ ਪਰ ਪੜ੍ਹਾਈ ਦੇ ਲਈ ਪੈਸਾ ਨਾ ਹੋਣ ਕਾਰਨ ਘਰ ਦੇ ਵਿਚ ਨਿਰਾਸ਼ ਬੈਠੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਕਰਜ਼ ਮੁਆਫ਼ ਕੀਤਾ ਜਾਵੇ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ।ਪਿੰਡ ਵਾਸੀ ਕਿਸਾਨ ਲੀਲਾ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਤਾਂ ਕਰਜ਼ ਮੁਆਫ ਕਰ ਕੇ ਲੜਕੀਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਸ ਪਰਿਵਾਰ ਸੁਪਨੇ ਪੂਰੇ ਹੋ ਸਕਣ ਅਤੇ ਦੁੱਖ ਘੱਟ ਜਾਵੇ।

ਇਹ ਵੀ ਪੜ੍ਹੋ :   ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ


author

Shyna

Content Editor

Related News