ਭਿਆਨਕ ਸੜਕ ਹਾਦਸੇ ’ਚ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਇਆ ਸਿਰ

Tuesday, Jan 12, 2021 - 06:38 PM (IST)

ਭਿਆਨਕ ਸੜਕ ਹਾਦਸੇ ’ਚ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਇਆ ਸਿਰ

ਤਲਵੰਡੀ ਸਾਬੋ (ਮੁਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕੋਰੇਆਣਾ ਵਿਖੇ ਬੀਤੀ ਦੇਰ ਸ਼ਾਮ ਇਕ ਮੋਟਰਸਾਈਕਲ ਤੇ ਕਿਸੇ ਅਣਪਛਾਤੇ ਵਾਹਨ ਨਾਲ ਹੋਏ ਦਰਦਨਾਕ ਹਾਦਸੇ ’ਚ ਇਕ ਨੌਜਵਾਨ ਦਾ ਸਿਰ ਕੱਟੇ ਜਾਣ ਨਾਲ ਮੌਤ ਹੋ ਗਈ, ਜਦਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ ’ਚ 19 ਸਾਲਾਂ ਨੌਜਵਾਨ ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਅਨੁਸਾਰ ਨੌਜਵਾਨ ਚਮਕੌਰ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਹਰਿਆਊ ਜ਼ਿਲ੍ਹਾ ਸੰਗਰੂਰ ਨਿੱਜੀ ਕੰਪਨੀ ’ਚ ਲੋਨ ਦੇਣ ਦਾ ਕੰਮ ਕਰਦਾ ਸੀ, ਜੋ ਆਪਣੇ ਮੁਲਾਜ਼ਮ ਸਾਥੀ ਅਜੇ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਉੱਤਰ ਪ੍ਰਦੇਸ਼ ਹਾਲ ਆਬਾਦ ਕਾਲਿਆਂਵਾਲੀ ਨਾਲ ਮੋਟਰਸਾਈਕਲ ’ਤੇ ਇਲਾਕੇ ’ਚ ਕਿਸ਼ਤਾਂ ਵਗੈਰਾ ਲੈਣ ਆਏ ਸਨ, ਜਦ ਸ਼ਾਮ ਸਮੇਂ ਤਲਵੰਡੀ ਸਾਬੋ ਦੇ ਪਿੰਡਾਂ ’ਚੋਂ ਹੋ ਕੇ ਕਾਲਿਆਵਾਲੀ ਵਾਪਸ ਜਾ ਰਹੇ ਸਨ ਤਾਂ ਕੌਰੇਆਣਾ ਕੋਲ ਕਿਸੇ ਅਣਪਛਾਤੇ ਵਾਹਨ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ, ਜਿਸ ਦੌਰਾਨ ਨੌਜਵਾਨ ਚਮਕੌਰ ਸਿੰਘ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਤੇ ਅਜੇ ਕੁਮਾਰ ਮਾਮੂਲੀ ਜ਼ਖਮੀ ਹੋ ਗਿਆ। ਪਤਾ ਲੱਗਦੇ ਹੀ ਤਲਵੰਡੀ ਸਾਬੋ ਦੇ ਸਹਾਰਾ ਕਲੱਬ ਦੇ ਮੈਂਬਰ ਹੈਪੀ ਸਿੰਘ ਨੇ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਹਸਪਤਾਲ ਪੋਸਟਮਾਰਟਮ ਲਈ ਲਿਆਂਦਾ ਤੇ ਜ਼ਖਮੀ ਨੂੰ ਵੀ ਇਲਾਜ ਲਈ ਭਰਤੀ ਕਰਵਾ ਦਿੱਤਾ, ਜਿੱਥੇ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ‘ਪਿਛਲੀਆਂ ਚੋਣਾਂ ਰੱਬ ਦੀ ਸਹੁੰ ਖਾ ਕੇ ਲੜੀਆਂ, ਹੁਣ ਅਗਲੀਆਂ ਚੋਣਾਂ ਕਿਵੇਂ ਲੜਨਗੇ ਕੈਪਟਨ ਸਾਬ੍ਹ’

ਮਿ੍ਰਤਕ ਦੇ ਰਿਸ਼ਤੇਦਾਰਾਂ ਨੇ ਹਾਦਸੇ ਦੀ ਗੱਲ ’ਤੇ ਸ਼ੱਕ ਜ਼ਾਹਰ ਕਰਦੇ ਹੋਏ ਕਤਲ ਦੀ ਸ਼ੰਕਾ ਜ਼ਾਹਰ ਕਰਦਿਆਂ ਪੁਲਸ ਤੋਂ ਗਹਿਰਾਈ ਨਾਲ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਉੱਧਰ ਡੀ. ਐੱਸ. ਪੀ. ਤਲਵੰਡੀ ਸਾਬੋ ਨਰਿੰਦਰ ਸਿੰਘ ਖੁਦ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਦੀ ਜਾਂਚ ਦੌਰਾਨ ਗੱਲ ਸਾਹਮਣੇ ਆਵੇਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੜਕ ਹਾਦਸੇ ’ਚ ਬਿਜਲੀ ਮਹਿਕਮੇ ਦੇ ਸਹਾਇਕ ਲਾਈਨਮੈਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News