ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ
Monday, Oct 22, 2018 - 07:37 AM (IST)

ਰਾਜਪੁਰਾ, (ਮਸਤਾਨਾ)- ਪਿੰਡ ਚੰਦੂਆ ਵਾਸੀ ਸੰਦੀਪ ਸਿੰਘ ਨੇ ਥਾਣਾ ਸਦਰ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦੇ ਤਾਏ ਦਾ ਲਡ਼ਕਾ ਸੁਖਵਿੰਦਰ ਸਿੰਘ ਆਪਣੇ ਦੋਸਤ ਬਲਜਿੰਦਰ ਨਾਲ ਮੋਟਰਸਾਈਕਲ ’ਤੇ ਪਿੰਡ ਉਕਸੀ ਨੇਡ਼ੇ ਜਾ ਰਿਹਾ ਸੀ। ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਕਾਰ ਡਰਾਈਵਰ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਮੋਟਰਸਾਈਕਲ ’ਤੇ ਸਵਾਰ ਦੋਵੇਂ ਨੌਜਵਾਨ ਡਿੱਗ ਪਏ ਅਤੇ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਸੁਖਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜ਼ਖਮੀ ਹੋਇਆ ਬਲਜਿੰਦਰ ਸਿੰਘ ਹਸਪਤਾਲ ਵਿਚ ਜ਼ੇਰੇ-ਇਲਾਜ ਹੈ। ਪੁਲਸ ਨੇ ਸੰਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਡਰਾਈਵਰ ਖਿਲਾਫ ਧਾਰਾ 279, 304-ਏ, 427 ਅਧੀਨ ਮਾਮਲਾ ਦਰਜ ਕਰ ਲਿਆ ਹੈ।