ਮੁੱਖ ਮੰਤਰੀ ਦੇ ਸ਼ਹਿਰ ''ਚ ਸਵਾਈਨ ਫਲੂ ਨਾਲ ਹੋਈ ਚੌਥੀ ਮੌਤ

02/11/2019 8:28:47 PM

ਪਟਿਆਲਾ— ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ 'ਚ ਹੀ ਸਿਹਤ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਪਿੰਡ ਰਖੜਾ ਦੇ ਗਰੀਬ ਪਰਿਵਾਰ ਦੇ ਯਸ਼ਵੰਤ ਸਿੰਘ ਦੀ ਪਤਨੀ 48 ਸਾਲਾ ਬਲਜਿੰਦਰ ਕੌਰ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਡਾਕਟਰਾਂ ਦੀ ਹਾਜ਼ਰੀ 'ਚ ਬਲਜਿੰਦਰ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ। 
ਦੱਸਣਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਪਹਿਲਾਂ ਵੀ 2 ਮੌਤਾਂ ਹੋ ਚੁੱਕੀਆਂ ਹਨ ਤੇ ਇਹ ਤੀਸਰੀ ਮੌਤ ਸੀ। ਇਸ ਦੌਰਾਨ ਪ੍ਰੋਗਰਾਮ ਅਫਸਰ ਡਾ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸਵਾਈਨ ਫਲੂ ਦੀ ਰੋਕਥਾਮ ਲਈ ਇਕ ਜਾਗਰੂਕਤਾ ਵੈਨ ਚਲਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮੌਸਮ ਬਦਲਣ ਨਾਲ ਸਵਾਈਨ ਫਲੂ ਵਰਗੀਆਂ ਬਿਮਾਰੀਆਂ ਦਾ ਖਾਤਮਾ ਹੋ ਜਾਵੇਗਾ, ਕਿਉਂਕਿ ਜਦੋਂ ਵਾਤਾਵਰਣ ਦਾ ਤਾਪਮਾਨ 25 ਡਿਗਰੀ ਤਕ ਪਹੁੰਚ ਜਾਵੇਗਾ ਤਾਂ ਸਵਾਈਨ ਫਲੂ ਦਾ ਖਤਰਾ ਵੀ ਘੱਟ ਹੋ ਜਾਵੇਗਾ।


KamalJeet Singh

Content Editor

Related News