ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

Tuesday, Apr 02, 2019 - 12:28 AM (IST)

ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

ਜ਼ੀਰਾ, (ਗੁਰਮੇਲ)— ਨਿੱਤ ਦਿਨ ਨਸ਼ੇ ਨਾਲ ਹੋ ਰਹੀਆਂ ਮੌਤਾਂ ਜੋ ਭਾਰੀ ਚਿੰਤਾਂ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜ਼ੀਰਾ ਦੇ ਪਿੰਡ ਮੱਲੋਕੇ ਦੇ ਨੌਜਵਾਨ ਸ਼ਮਸ਼ੇਰ ਸਿੰਘ ਪੁੱਤਰ ਤਰਸੇਮ ਸਿੰਘ ਫੌਜੀ ਦੀ ਹੋਈ ਮੌਤ ਨੇ ਜਿੱਥੇ ਪਰਿਵਾਰ 'ਤੇ ਵੱਡਾ ਕਹਿਰ ਢਾਹਿਆ। ਉੱਥੇ ਸਮਾਜ 'ਚ ਦਿਨ ਪ੍ਰਤੀ ਦਿਨ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ੍ਹੀਆ ਚਿੰਨ੍ਹ ਲਗਾਉਂਦੀਆਂ ਹਨ। ਇਸ ਦੌਰਾਨ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਦਾਦਾ ਤੇ ਪਿਤਾ ਤੋਂ ਇਲਾਵਾ ਉਸ ਨੇ ਖੁਦ ਫੌਜ 'ਚ ਦੇਸ਼ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਕੀਤਾ ਪਰ ਨਸ਼ੇ ਦੇ ਦੈਂਤ ਨੇ ਉਨ੍ਹਾਂ ਦਾ ਪੁੱਤ ਉਨ੍ਹਾਂ ਤੋਂ ਖੋਹ ਕੇ ਪਰਿਵਾਰ 'ਤੇ ਜੋ ਕਹਿਰ ਢਾਹਿਆ, ਉਸਨੂੰ ਕਦੇ ਵੀ ਭੁਲਾ ਨਹੀਂ ਸਕਦੇ।


author

KamalJeet Singh

Content Editor

Related News