ਮਾਮਲਾ ਕਰੋੜਾਂ ਰੁਪਏ ਦੀ ਠੱਗੀ ਦਾ, ਬਾਬੇ ਦੀ ਲੁੱਟ ਦਾ ਸ਼ਿਕਾਰ ਬਲਾਕ ਸੰਮਤੀ ਮੈਂਬਰ ਨੇ DGP ਕੋਲ ਲਾਈ ਗੁਹਾਰ

Saturday, Jan 09, 2021 - 11:08 AM (IST)

ਮਾਮਲਾ ਕਰੋੜਾਂ ਰੁਪਏ ਦੀ ਠੱਗੀ ਦਾ, ਬਾਬੇ ਦੀ ਲੁੱਟ ਦਾ ਸ਼ਿਕਾਰ ਬਲਾਕ ਸੰਮਤੀ ਮੈਂਬਰ  ਨੇ DGP ਕੋਲ ਲਾਈ ਗੁਹਾਰ

ਸੰਦੌੜ (ਰਿਖੀ): ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ ਛੇ ਮਹੀਨਿਆਂ ਤੋਂ ਗੁਰਦੁਆਰਾ ਭਗਤ ਰਵਿਦਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਭੇਟਾ ਦੇ ਨਾਂ ’ਤੇ ਚਲਾਈ ਇਕ ਬੇਨਾਮੀ ਸਕੀਮ ਤਹਿਤ ਕਰੋੜਾਂ ਰੁਪਿਆ ਇਕੱਠਾ ਕਰ ਕੇ ਰੂਹਪੋਸ਼ ਹੋਏ ਗ੍ਰੰਥੀ ਗੁਰਮੇਲ ਸਿੰਘ ਦਾ ਪਿੰਡ ਕੁਠਾਲਾ ਦਾ ਮਾਮਲਾ ਹੋਰ ਗਰਮ ਹੁੰਦਾ ਨਜ਼ਰ ਆ ਰਿਹਾ ਹੈ।ਪਿੰਡ ਕੁਠਾਲਾ ਦੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਪੁਲਸ ਕੋਲ ਦਿੱਤੀ ਲਿਖ਼ਤੀ ਦਰਖ਼ਾਸਤ ’ਚ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਸਕੀਮ ’ਚ 2 ਲੱਖ 50 ਹਜ਼ਾਰ ਰੁਪਏ ਲਾਏ ਸਨ ਜਿਨ੍ਹਾਂ ’ਚੋਂ ਉਸਨੂੰ ਇਕ ਵੀ ਰੁਪਇਆ ਵਾਪਸ ਨਹੀਂ ਮਿਲਿਆ। ਉਨ੍ਹਾਂ ਆਪਣੀ ਅਰਜ਼ੀ ’ਚ ਲਿਖਿਆ ਹੈ ਕੇ ਬਾਬਾ ਕਾਫ਼ੀ ਸਮਾਂ ਪਹਿਲਾਂ ਪੈਸੇ ਦੇਣ ਲਈ ਟਾਲਮਟੋਲ ਕਰਦਾ ਰਿਹਾ ਅਤੇ ਹੁਣ ਕੀਤੇ ਨਾ-ਮਲੂਮ ਥਾਂ ’ਤੇ ਚਲਾ ਗਿਆ ਹੈ।

ਇਹ ਵੀ ਪੜ੍ਹੋ:  ਸੰਗਰੂਰ ਜੇਲ੍ਹ ਪ੍ਰਬੰਧਕਾਂ ਦਾ ਕਾਰਨਾਮਾ, ਪੈਸੇ ਦੇ ਲਾਲਚ 'ਚ ਕੈਦੀਆਂ ਨੂੰ ਕਰਾਉਂਦੇ ਸੀ 'ਐਸ਼'

ਦਵਿੰਦਰ ਸਿੰਘ ਨੇ ਲਿਖਿਆ ਹੈ ਕਿ ਇਸ ਧੋਖਾਦੇਹੀ ’ਚ ਕਮੇਟੀ ਮੈਂਬਰ ਨਾਹਰ ਸਿੰਘ, ਅਜੈਬ ਸਿੰਘ ਅਤੇ ਹਾਕਮ ਸਿੰਘ ਵੀ ਸ਼ਾਮਲ ਸਨ।ਜਾਣਕਾਰੀ ਅਨੁਸਾਰ ਅੱਜ ਵੀ ਵੱਡੀ ਗਿਣਤੀ ’ਚ ਪੈਸੇ ਵਾਪਸ ਲੈਣ ਲਈ ਲੋਕ ਕੁਠਾਲਾ ਦੇ ਗੁਰੂ ਘਰ ’ਚ ਪਹੁੰਚ ਰਹੇ ਸਨ।ਇਸ ਮੌਕੇ ਗ੍ਰੰਥੀ ਗੁਰਮੇਲ ਸਿੰਘ ਦੀ ਪਤਨੀ ਹਰਜਿੰਦਰ ਕੌਰ ਅਤੇ ਉਨ੍ਹਾਂ ਦੀ ਸਾਲੀ ਸੁਖਵਿੰਦਰ ਕੌਰ ਨੂੰ ਬੱਚਿਆਂ ਸਮੇਤ ਕਮਰੇ ’ਚ ਹੀ ਨਜ਼ਰਬੰਦ ਕੀਤਾ ਗਿਆ ਅਤੇ ਲੋਕਾਂ ਕਿਹਾ ਕਿ ਉਨ੍ਹਾਂ ਦੀ ਪਤਨੀ , ਬੱਚੇ ਅਤੇ ਸਾਲੀ ਨੂੰ ਉਸ ਸਮੇਂ ਤੱਕ ਪਿੰਡ ਕੁਠਾਲਾ ਤੋਂ ਜਾਣ  ਨਹੀਂ ਦਿੱਤਾ ਜਾਵੇਗਾ, ਜਦ ਤਕ ਗ੍ਰੰਥੀ ਗੁਰਮੇਲ ਸਿੰਘ ਉਨ੍ਹਾਂ ਵੱਲੋਂ ਦਿੱਤੀ ਰਕਮ ਵਾਪਸ  ਨਹੀਂ ਕਰਦਾ।

ਇਹ ਵੀ ਪੜ੍ਹੋ: ਤਪਾ ਮੰਡੀ ’ਚ ਤੋਤਿਆਂ ਦੇ ਮਰਨ ਨਾਲ ਸਹਿਮੇ ਲੋਕ, ਬਰਡ ਫ਼ਲੂ ਦੀਆਂ ਖ਼ਬਰਾਂ ਨੇ ਵਧਾਈ ਚਿੰਤਾ

ਕਈ ਲੋਕਾਂ ਨੇ ਆਪਣੇ ਗਹਿਣੇ ਵੇਚ ਕੇ ਪੈਸੇ ਕਈ ਗੁਣਾ ਕਰਨ ਦੇ ਲਾਲਚ ’ਚ ਭਰੀ ਸੀ ਕਿਸ਼ਤਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਸੁਣਦੇ ਹਾਂ ਕਿ ਬਾਬੇ ਕੋਲ ਆਪਣੇ ਘਰ ਦੇ ਗਹਿਣੇ, ਪਸ਼ੂ ਅਤੇ ਪਲਾਟ ਵੇਚ ਕੇ ਪੈਸੇ ਕਈ ਗੁਣਾਂ ਕਰਨ ਦੇ ਲਾਲਚ ਵੱਸ ਪੈ ਕੇ ਕਮੇਟੀਆਂ ਦੇ ਰੂਪ ’ਚ ਭਰੇ ਸਨ ਪਰ ਹੁਣ ਬਾਬਾ ਪਤਾ ਨਹੀਂ ਕਿੱਥੇ ਚਲਾ ਗਿਆ ਹੈ। ਇਸ ਸਬੰਧ ’ਚ ਜਦੋਂ ਕਮੇਟੀ ਪ੍ਰਧਾਨ ਨਾਹਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ’ਤੇ ਲੱਗੇ ਇਲਜ਼ਾਮ ਝੂਠੇ ਹਨ ਅਸੀਂ ਕੋਈ ਪੈਸਾ  ਨਹੀਂ ਰੱਖਿਆ।ਥਾਣਾ ਮੁਖੀ ਸੰਦੌੜ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਲਿਖ਼ਤੀ ਸ਼ਿਕਾਇਤ ਆਈ ਹੈ।ਇਸ ਸਬੰਧ ’ਚ ਕਮੇਟੀ ਮੈਂਬਰਾਂ ਦੇ ਬਿਆਨ ਲਿਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News