ਨਸ਼ਾ ਤੇ ਅਫੀਮ ਤਸਕਰੀ ''ਚ ਅਦਾਲਤ ਨੇ ਕੀਤੇ ਤਿੰਨ ਵਿਅਕਤੀ ਬਰੀ
Sunday, Sep 22, 2019 - 11:07 PM (IST)

ਮਾਨਸਾ, (ਮਨਜੀਤ ਕੌਰ)- ਮਾਨਸਾ ਦੀ ਸਪੈਸ਼ਲ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰਾਰ ਦਿੱਤਾ ਹੈ। ਇਹ ਵਿਅਕਤੀ ਪਹਿਲਾਂ ਜ਼ਮਾਨਤ ਤੇ ਬਾਹਰ ਸਨ।
ਜਾਣਕਾਰੀ ਅਨੁਸਾਰ 3 ਅਗਸਤ 2014 ਨੂੰ ਥਾਣਾ ਬਰੇਟਾ ਦੀ ਪੁਲਸ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਿਸ਼ਾਲ ਪੁੱਤਰ ਪ੍ਰਿਥੀ ਸਿੰਘ ਤੇ ਮੋਨੂੰ ਪੁੱਤਰ ਸ਼ੁਭਾਸ਼ ਕੁਮਾਰ ਵਾਸੀਆਂ ਜਮਾਲਪੁਰ ਨੂੰ ਕਾਬੂ ਕਰਕੇ ਉਨਾਂ ਤੋਂ 60 ਨਸ਼ੀਲੀਆਂ ਸ਼ੀਸ਼ੀਆਂ ਤੇ 630 ਗੋਲੀਆਂ ਫੜੇ ਜਾਣ ਦਾ ਦਾਅਵਾ ਕੀਤਾ ਸੀ, ਜਿਸ ਨੂੰ ਲੈ ਕੇ ਬਰੇ ਟਾ ਪੁਲਸ ਨੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਇਲਾਵਾ ਥਾਣਾ ਜੋੜਕੀਆਂ ਪੁਲਸ ਨੇ 4 ਅਗਸਤ 2014 ਨੂੰ ਜਗਦੀਸ਼ ਕੁਮਾਰ ਉਰਫ ਕਾਕਾ ਪੁੱਤਰ ਕੌਰ ਸਿੰਘ ਵਾਸੀ ਸੀਂਗੋ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਪਾਸੋਂ ਅੱਧਾ ਕਿੱਲੋ ਅਫੀਮ ਬਰਾਮਦ ਕੀਤੀ ਸੀ। ਜਿਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਦੇ ਵਕੀਲ ਅਮਨਦੀਪ ਕਾਂਸਲ ਨੇ ਦੱਸਿਆ ਕਿ ਉਕਤ ਦੋਵਾਂ ਕੇਸਾਂ ਦੀ ਸੁਣਵਾਈ ਕਰਦਿਆਂ ਸ੍ਰੀ ਆਰ ਕੇ ਬੇਰੀ ਜੱਜ ਸਪੈਸ਼ਲ ਕੋਰਟ, ਮਾਨਸਾ ਨੇ ਤਿੰਨੇ ਵਿਅਕਤੀ ਵਿਸ਼ਾਲ, ਮੋਨੂੰ ਵਾਸੀਆਂ ਜਮਾਲਪੁਰ ਤੇ ਜਗਦੀਸ਼ ਕੁਮਾਰ ਵਾਸੀ ਸੀਂਗੋ ਨੂੰ ਬਾਇੱਜ਼ਤ ਬਰੀ ਕਰਾਰ ਦਿੱਤਾ ਹੈ। ਇਹ ਤਿੰਨੇ ਵਿਅਕਤੀ ਆਪਣੇ ਕੇਸਾਂ ਵਿਚ ਜ਼ਮਾਨਤ ਤੇ ਚੱਲ ਰਹੇ ਸਨ। ਬਰੀ ਹੋਣ ਵਾਲੇ ਵਿਅਕਤੀਆਂ ਨੇ ਅਦਾਲਤ ਤੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।